ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ) ਸ.ਹ.ਸ ਚੌਰਾ ਪਟਿਆਲਾ ਨੇ ਜੂਡੋ ਵਿੱਚ ਹਾਸਲ ਕੀਤਾ ਚਾਂਦੀ ਦਾ ਤਗਮਾ

0

ਪਟਿਆਲਾ, 6 ਅਕਤੂਬਰ 2024 :  ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਂਦੀ ਹੈ।ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਗਏ। ਖੇਡਾਂ ਵਤਨ ਪੰਜਾਬ ਦੀਆਂ-2024 ਦਾ ਜੂਡੋ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ ਜੀ ਅਤੇ ਕੋ ਕਨਵੀਨਰ ਸ੍ਰੀ ਮਨਦੀਪ ਕੁਮਾਰ ਜੀ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ।ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਸੀ।ਹਰ ਖਿਡਾਰੀ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ) ਸ.ਹ.ਸ. ਚੌਰਾ ਪਟਿਆਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 21+ ਸਾਲ ਉਮਰ ਵਰਗ ਵਿੱਚ -90 ਕਿਲੋ ਭਾਰ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸ੍ਰੀ ਮਨਦੀਪ ਸਿੰਘ ਜੀ ਨੇ ਦੱਸਿਆ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਟੂਰਨਾਮੈਂਟ ਲਈ ਤਿਆਰੀ ਕਰ ਰਹੇ ਸਨ ਅਤੇ ਇਸ ਦੇ ਨਤੀਜੇ ਵੱਜੋ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਹੈ। ਸ੍ਰੀ ਮਨਦੀਪ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਹਰ ਪੰਜਾਬ ਵਾਸੀ ਨੂੰ ਖੇਡਾਂ ਨਾਲ ਜੁੜਨ ਦਾ ਮੌਕਾ ਦਿੰਦੀਆਂ ਹਨ।

ਇਸ ਟੂਰਨਾਮੈਂਟ ਮੌਕੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਮਨਪ੍ਰੀਤ ਸਿੰਘ ਮੱਲਣ, ਸ੍ਰੀ ਸਤੀਸ਼ ਕੁਮਾਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਮੀਨਾ ਸੂਦ, ਸ੍ਰੀ ਅਰੁਣ ਕੁਮਾਰ, ਸ੍ਰੀਮਤੀ ਬਨੀਤਾ ਰਾਣੀ, ਸ੍ਰੀਮਤੀ ਰਜਨੀ ਠਾਕੁਰ, ਸ੍ਰੀ ਮਲਕੀਤ ਸਿੰਘ ਅਤੇ ਹੋਰ ਕੋਚ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!