ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਕੀਤਾ ਆਕਸੀਜਨ ਪਲਾਂਟ ਦਾ ਉਦਘਾਟਣ
– ਅੱਜ ਵਾਈਟ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਜਿਲ੍ਹਾ ਪਠਾਨਕੋਟ ਨੂੰ ਇੱਕ ਵੱਡਾ ਤੋਹਫਾ ਆਕਸੀਜਨ ਪਲਾਂਟ ਦਾ ਮਿਲਿਆ ਹੈ- ਸ੍ਰੀ ਲਾਲ ਚੰਦ ਕਟਾਰੂਚੱਕ
ਪਠਾਨਕੋਟ, 21 ਸਤੰਬਰ 2024 : ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਇੱਕ ਸਮਾਰੋਹ ਦੋਰਾਨ ਮੁੱਖ ਮਹਿਮਾਨ ਵਜੋਂ ਹਾਜਰ ਹੋ ਕੇ ਨਵੇਂ ਬਣਾਏ ਗਏ ਆਕਸੀਜਨ ਪਲਾਂਟ ਦਾ ਉਦਘਾਟਣ ਕਰਕੇ ਪਲਾਂਟ ਨੂੰ ਚਲਾਇਆ ਗਿਆ। ਇਸ ਮੋਕੇ ਤੇ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸ੍ਰੀ ਸਵਰਨ ਸਿੰਘ ਸਲਾਰੀਆਂ ਵੀ ਮੋਕੇ ਤੇ ਮੋਜੂਦ ਸਨ। ਚੇਅਰਮੈਨ ਵਾਈਨ ਮੈਡੀਕਲ ਕਾਲਜ ਪਠਾਨਕੋਟ ਸ੍ਰੀ ਸਵਰਨ ਸਿੰਘ ਸਲਾਰੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁੱਖ ਮਹਿਮਾਨ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਇਤਹਾਸਿਕ ਦਿਨ ਹੈ ਕਿ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਣ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਪੰਜਾਬ ਅੰਦਰ ਤੀਸਰਾ ਚੋਥਾ ਆਕਸੀਜਨ ਪਲਾਂਟ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਕਾਰਜ ਹੈ ਜੋ ਕਿ ਸਮੇਂ ਦੀ ਲੋੜ ਸੀ ਉਨ੍ਹਾਂ ਵੱਲੋਂ ਆਕਸੀਜਨ ਪਲਾਂਟ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੱਸਿਆ ਹੈ ਕਿ ਕਰੀਬ 1200 ਆਕਸੀਜਨ ਦੇ ਗੈਸ ਸਿਲੰਡਰ ਮੋਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੋਰਾਨ ਵੀ ਜਦੋਂ ਕੋਵਿਡ ਦਾ ਸਮਾਂ ਸੀ ਤਾਂ ਵਾਈਟ ਮੈਡੀਕਲ ਕਾਲਜ ਪਠਾਨਕੋਟ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਆਦਾ ਤੋਂ ਜਿਆਦਾ ਪੋਦੇ ਵੀ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸੁੱਧ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ ਅਪਡੇਟ ਹੋਣ ਤੇ ਪਠਾਨਕੋਟ ਵਾਸੀਆਂ ਨੂੰ ਅਤੇ ਵਾਈਟ ਮੈਡੀਕਲ ਕਾਲਜ ਦੇ ਸਮੂਹ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਸੁਭਕਾਮਨਾਵਾਂ।
ਇਸ ਮੋਕੇ ਤੇ ਸ੍ਰੀ ਸਵਰਨ ਸਿੰਘ ਸਲਾਰੀਆਂ ਚੇਅਰਮੈਨ ਵਾਈਟ ਮੈਡੀਕਲ ਕਾਲਜ ਪਠਾਨਕੋਟ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਅੱਜ ਵੱਲੋਂ ਆਕਸੀਜਨ ਪਲਾਂਟ ਦਾ ਉਦਘਾਟਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਈਟ ਮੈਡੀਕਲ ਕਾਲਜ ਜਨਤਾ ਦੀ ਸੇਵਾ ਲਈ ਹਮੇਸਾ ਅੱਗੇ ਰਹੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਵਿੱਚ ਘੱਟ ਰੇਟ ਵਿੱਚ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਜੋ ਕਾਰਡ ਹੋਲਡਰ ਹਨ ਉਨ੍ਹਾ ਦਾ ਬਿਨ੍ਹਾਂ ਕਿਸੇ ਖਰਚ ਤੋਂ ਇਲਾਜ ਪੂਰੀ ਤਰ੍ਹਾਂ ਨਾਲ ਫ੍ਰੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਈਟ ਮੈਡੀਕਲ ਕਾਲਜ ਪਠਾਨਕੋਟ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਖੇਤਰ ਨੂੰ ਇੱਕ ਵੱਡਾ ਪ੍ਰੋਜੈਕਟ ਦਿੱਤਾ ਜਾਵੇਗਾ ਅਤੇ ਅੱਜ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਨਾਲ ਕੀਤਾ ਵਾਅਦਾ ਪੂਰਾ ਕੀਤਾ ਗਿਆ ਹੈ।
ਸਮਾਰੋਹ ਦੇ ਅੰਤ ਵਿੱਚ ਕਾਲਜ ਵੱਲੋਂ ਮੁੱਖ ਮਹਿਮਾਨ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੂੰ ਦੋਸਾਲਾ ਭੇਂਟ ਕਰਕੇ ਅਤੇ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।