’ਖੇਡਾਂ ਵਤਨ ਪੰਜਾਬ ਦੀਆਂ-2024 ’ ਜ਼ਿਲ੍ਹਾ ਪੱਧਰੀ ਖੇਡਾਂ ਦਾ ਛੇਵਾਂ ਦਿਨ ਸਫਲਤਾਪੂਵਰਕ ਸਮਾਪਤ

0

ਹੁਸ਼ਿਆਰਪੁਰ, 21 ਸਤੰਬਰ 2024 : ਪੰਜਾਬ ਸਰਕਾਰ ਦੇ ਖੇਡ ਵਿਭਾਗ ਦੁਆਰਾ ਆਯੋਜਿਤ ’ ਖੇਡਾਂ ਵਤਨ ਪੰਜਾਬ ਦੀਆਂ-2024 ’ ਦੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਛੇਵਾਂ ਦਿਨ ਦੀ ਹੁਸ਼ਿਆਰਪੁਰ ਦੇ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਟੇਬਲ ਟੈਨਿਸ ਅਤੇ ਲਾਅਨ ਟੈਨਿਸ ਦੀਆਂ ਖੇਡਾਂ ਨਾਲ ਸ਼ੁਰੂਆਤ ਹੋਈ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵੱਖ-ਵੱਖ ਉਮਰ ਵਰਗਾਂ ਜਿਵੇਂ ਕਿ ਅੰਡਰ-14 ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ।

ਵੱਖ-ਵੱਖ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਆਪਣੇ ਉਤਸ਼ਾਹ ਪੂਰਵਕ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ। ਅੰਡਰ-14 ਅਤੇ ਅੰਡਰ-17 ਉਮਰ ਵਰਗ ਦੀਆਂ ਲੜਕੀਆਂ ਅਤੇ ਲੜਕਿਆਂ ਦੇ ਹਾਕੀ ਮੁਕਾਬਲੇ ਕਰਾਏ ਗਏ, ਜਿਸ ਵਿਚ ਖਿਡਾਰੀਆਂ ਨੇ ਬਿਹਤਰੀਨ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅੰਡਰ-17 ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਸਿੰਗਲ ਸੋਟੀ ਟੀਮ ਇਵੈਂਟ ਵਿਚ ਮਿਰੀ ਪੀਰੀ ਗਤਕਾ ਅਖਾੜਾ, ਗਰਨਾ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੀ.ਟੀ.ਬੀ. ਸਜਨਾ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ.ਜੇ.ਐਫ.ਐਸ ਗਤਕਾ ਅਖਾੜਾ, ਗ੍ਰੰਥਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।

ਫਰੀ ਸੋਟੀ ਵਿਅਕਤੀਗਤ ਇਵੈਂਟ ਵਿਚ ਬਲਰਾਜ ਸਿੰਘ ਨੇ ਪਹਿਲਾ, ਹਰਪਾਲ ਸਿੰਘ ਨੇ ਦੂਜਾ ਅਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਟੀਮ ਇਵੈਂਟ ਵਿਚ ਬੀ.ਜੇ.ਐਫ.ਐਸ ਨੇ ਪਹਿਲਾ, ਬੀ.ਐਫ.ਐਸ ਗ੍ਰੰਥਪੁਰ ਨੇ ਦੂਜਾ ਅਤੇ ਹਰਿਆਂ ਵੇਲਾਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਖੇਡ ਨੂੰ ਚਾਰ-ਚਾਂਦ ਲਗਾਇਆ।

ਫੁੱਟਬਾਲ ਮੁਕਾਬਲੇ ਮਾਹਿਲਪੁਰ ਦੀ ਫੁੱਟਬਾਲ ਅਕਾਦਮੀ ਵਿਚ ਆਯੋਜਿਤ ਕੀਤੇ ਗਏ। ਅੰਡਰ-17 ਲੜਕੀਆਂ ਦੇ ਫਾਈਨਲ ਵਿਚ ਹਾਜੀਪੁਰ ਨੰਗਲ ਬਿਹਾਲਾ ਨੇ ਪਨਾਮ ਟੀਮ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸੇ ਟੀਮ ਝਿੰਗੜ ਕਲਾਂ ਨੇ ਨਾਰਾ ਸਕੂਲ ਦੀ ਟੀਮ ਨੂੰ ਹਰਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਫੁੱਟਬਾਲ ਅਕਾਦਮੀ ਮਜਾਰਾ ਡਿੰਗਰੀਆਂ ਨੇ ਬਸੀ ਕਲਾਂ ਦੀ ਟੀਮ ਨੂੰ 05-06 ਦੇ ਅੰਤਰ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਟੇਬਲ ਟੈਨਿਸ ਵਿਚ ਅੰਡਰ-14 ਲੜਕਿਆਂ ਦੇ ਮਕਾਬਲੇ ਵਿਚ ਜਸਨਪ੍ਰੀਤ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕ੍ਵਲ, ਪੰਨਵਾ) ਨੇ ਪਹਿਲਾ, ਏਕਮ (ਹੁਸ਼ਿਆਰਪੁਰ) ਨੇ ਦੂਜਾ ਅਤੇ ਅਮੋਰਾ ਰਤਨ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਹਰਸਿਰਤ ਕੌਰ (ਹੁਸ਼ਿਆਰਪੁਰ) ਨੇ ਪਹਿਲਾ, ਕਾਵਿਆ ਚਾਵਲਾ (ਹੁਸ਼ਿਆਰਪੁਰ) ਨੇ ਦੂਜਾ ਅਤੇ ਸ਼ਾਨਵੀ ਸ਼ਰਮਾ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-17 ਲੜਕਿਆਂ ਦੇ ਮੁਕਾਬਲੇ ਵਿਚ ਕੁਸ਼ਲ (ਸਰਕਾਰੀ ਹਾਈ ਸਕੂਲ ਕਮਾਲਪੁਰ) ਨੇ ਪਹਿਲਾ, ਹਰਮਨ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਨਵਾਂ) ਨੇ ਦੂਜਾ ਅਤੇ ਮਨਿੰਦਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨਵਾ) ਨੇ ਤੀਜਾ ਸਥਾਨ ਹਾਸਲ ਕੀਤਾ।

About The Author

Leave a Reply

Your email address will not be published. Required fields are marked *

error: Content is protected !!