ਕਿਰਤ ਵਿਭਾਗ ਵੱਲੋਂ ਲਗਾਏ ਗਏ ਕੈਂਪ ਦੌਰਾਨ 235 ਉਸਾਰੀ ਕਿਰਤੀਆਂ ਨੇ ਲਿਆ ਲਾਹਾ- ਰਾਜਬੀਰ ਸਿੰਘ
ਫਾਜ਼ਿਲਕਾ, 20 ਸਤੰਬਰ 2024 : ਜਿਲ੍ਹਾ ਫਾਜਿਲਕਾ ਦੇ ਉਸਾਰੀ ਕਿਰਤੀਆਂ ਨੂੰ ਦੀ ਰਜਿਸਟਰੇਸ਼ਨ/ਰਿਨਿਊਅਲ ਅਤੇ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਫਾਜਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਕਿਰਤ ਵਿਭਾਗ ਵੱਲੋਂ ਗਿਆ। ਕਿਰਤ ਵਿਭਾਗ ਦੇ ਇੰਸਪੈਕਟਰ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ 235 ਉਸਾਰੀ ਕਿਰਤੀਆਂ ਨੇ ਲਾਹਾ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸੇਵਾ ਕੇਂਦਰ ਦਾ ਸਟਾਫ ਵੀ ਕਿਰਤ ਵਿਭਾਗ ਵਿਖੇ ਮੌਜੂਦ ਸੀ ਜਿਨ੍ਹਾਂ ਵੱਲੋਂ 45 ਉਸਾਰੀ ਕਿਰਤੀਆਂ ਨੂੰ ਕਿਰਤ ਵਿਭਾਗ ਨਾਲ ਸਬੰਧਤ ਸੇਵਾਵਾਂ ਮੌਕੇ ‘ਤੇ ਮੁਹੱਈਆ ਕਰਵਾਈਆਂ ਗਈਆਂ ਅਤੇ 190 ਲਾਭਪਾਤਰੀਆਂ ਨੂੰ ਕਿਰਤ ਵਿਭਾਗ ਦੇ ਸਟਾਫ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਜਾਰੀ ਵੱਖ-ਵੱਖ ਸਕੀਮਾਂ ਜਿਸ ਵਿਚ ਰਜਿਸਟਰੇਸ਼ਨ, ਰਿਨਿਉਲ ਅਤੇ ਹੋਰ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਸੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭਾਪਤਰੀ ਬਨਣ ਲਈ ਉਸਾਰੀ ਮਜਦੂਰ ਜਿਸਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਉਹ 25/— ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ 10/— ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਕਿਸੇ ਵੀ ਸੇਵਾ ਕੇਂਦਰ ਵਿਚ ਅਪਲਾਈ ਕਰ ਸਕਦਾ ਹੈ। ਉਨਾਂ ਨੇ ਕਿਹਾ ਕਿ ਉਸਾਰੀ ਕਿਰਤੀ ਨੇੜਲੇ ਸੇਵਾ ਕੇਂਦਰ ਅਤੇ “ਪੰਜਾਬ ਕਿਰਤੀ ਸਹਾਇਕ” ਐਪ ਤੇ ਵੀ ਵੱਧ ਤੋਂ ਵੱਧ ਰਜਿਸਟਰੇਸ਼ਨ/ਰਿਨਿਊਅਲ ਅਤੇ ਭਲਾਈ ਸਕੀਮਾਂ ਦਾ ਲਾਹਾ ਹਾਸਲ ਕਰ ਸਕਦਾ ਹੈ।