’ਖੇਡਾਂ ਵਤਨ ਪੰਜਾਬ ਦੀਆਂ’ ਨੇ ਪੰਜਾਬ ਦੀ ਜਵਾਨੀ ਨੂੰ ਮੁੜ ਖੇਡ ਮੈਦਾਨਾਂ ’ਚ ਲਿਆਂਦਾ : ਹਰਮੀਤ ਸਿੰਘ ਪਠਾਣਮਾਜਰਾ
– ’ਖੇਡਾਂ ਵਤਨ ਪੰਜਾਬ ਦੀਆਂ’ ’ਚੋਂ ਨਿਕਲੇ ਖਿਡਾਰੀ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ਤੱਕ ਚਮਕਾਉਣਗੇ : ਗੁਰਦੇਵ ਸਿੰਘ ਦੇਵ ਮਾਨ
– ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਲਾਕ ਸਨੌਰ ਤੇ ਭੁਨਰਹੇੜੀ ਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਨਾਭਾ ਬਲਾਕ ਦੀਆਂ ਖੇਡਾਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ
– ਪਹਿਲੇ ਦਿਨ 6 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਦਿਖਾਏ ਖੇਡਾਂ ਦਾ ਜੌਹਰ
ਪਟਿਆਲਾ, 9 ਸਤੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ’ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਪੱਧਰੀ ਖੇਡਾਂ ਦੇ ਦੂਜ ਫ਼ੇਜ ਦੇ ਮੁਕਾਬਲੇ ਅੱਜ ਸ਼ੁਰੂ ਹੋਏ। ਸਨੌਰ ਤੇ ਭੁਨਰਹੇੜੀ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਬਲਾਕ ਨਾਭਾ ਦੇ ਮੁਕਾਬਲਿਆਂ ਦੀ ਸ਼ੁਰੂਆਤ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਰਵਾਈ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ’ ਨੇ ਪੰਜਾਬ ਦੀ ਜਵਾਨੀ ਨੂੰ ਮੁੜ ਖੇਡ ਮੈਦਾਨਾਂ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੇ ਹਰੇਕ ਉਮਰ ਵਰਗ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ’ ’ਚੋਂ ਨਿਕਲੇ ਖਿਡਾਰੀ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਚਮਕਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਚੰਗਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪਿੰਡਾਂ ’ਚ ਖੇਡ ਮੈਦਾਨ ਵੀ ਵਿਕਸਤ ਕੀਤੇ ਜਾ ਰਹੇ ਹਨ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਦੂਜੇ ਫ਼ੇਜ਼ ਵਿੱਚ ਛੇ ਬਲਾਕ ਸਨੌਰ, ਘਨੌਰ, ਨਾਭਾ, ਭੁਨਰਹੇੜੀ, ਰਾਜਪੁਰਾ ਅਤੇ ਸਮਾਣਾ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਇਨ੍ਹਾਂ ਟੂਰਨਾਮੈਂਟ ਵਿੱਚ ਅੱਜ ਪਹਿਲੇ ਦਿਨ 6 ਹਜ਼ਾਰ ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ।
ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਲਾਕ ਘਨੌਰ ਦੇ ਅਥਲੈਟਿਕਸ ਅੰਡਰ-14 ਉਮਰ ਵਰਗ ਟੀਮ (ਲੜਕੇ) ਦੇ ਫਾਈਨਲ ਮੁਕਾਬਲਿਆਂ ਵਿੱਚ 60 ਮੀਟਰ ਦੌੜ ਵਿੱਚ ਪ੍ਰਦੀਪ ਸਿੰਘ ਘਨੌਰ ਨੇ ਪਹਿਲਾ, ਨਵਜੋਤ ਸਿੰਘ ਕਪੂਰ ਨੇ ਦੂਜਾ ਅਤੇ ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ-17 ਲੜਕੀਆਂ ਵਿੱਚ 200 ਮੀਟਰ ਦੌੜ ਵਿੱਚ ਖੁਸ਼ਪ੍ਰੀਤ ਕੌਰ ਸਿੰਘਪੁਰਾ ਨੇ ਪਹਿਲਾ, ਖੂਸਪ੍ਰੀਤ ਕੌਰ ਸਿੰਘਪੁਰਾ ਨੇ ਦੂਜਾ ਅਤੇ ਸਿਮਰਜੋਤ ਕੌਰ ਸਤਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਸਮਾਣਾ ਵਿੱਚ ਅਥਲੈਟਿਕਸ ਅੰਡਰ-14 ਉਮਰ ਵਰਗ ਟੀਮ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ 60 ਮੀਟਰ ਦੌੜ ਵਿੱਚ ਕੋਮਲਪ੍ਰੀਤ ਕੌਰ ਫ਼ਤਿਹਗੜ੍ਹ ਛੰਨਾ ਨੇ ਪਹਿਲਾ, ਰਜਨੀਦੇਵੀ ਕਰਹਾਲੀ ਸਾਹਿਬ ਨੇ ਦੂਜਾ ਅਤੇ ਕੋਮਲ ਕੌਰ ਸਰਕਾਰੀ ਸਕੂਲ ਮਰਦਾਹੇੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਲਾਕ ਭੁਨੇਰਹੇੜੀ ਦੇ ਵਾਲੀਬਾਲ ਅੰਡਰ-21 (ਮੈਨ) ਦੇ ਫਾਈਨਲ ਮੁਕਾਬਲਿਆਂ ਵਿੱਚ ਮਾਤਾ ਗੁਜਰੀ ਪਬਲਿਕ ਸਕੂਲ ਦੇਵੀਗੜ੍ਹ ਦੀ ਟੀਮ ਨੇ ਬੀ.ਐਮ. ਪਬਲਿਕ ਡਾਂਡੀਆ ਨੂੰ ਹਰਾ ਕਿ ਜਿੱਤ ਹਾਸਲ ਕੀਤੀ। ਅੰਡਰ-17 ਲੜਕੀਆਂ ਵਿੱਚ ਪੈਪਸੂ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਬ੍ਰਿਟਿਸ਼ ਪਬਲਿਕ ਸਕੂਲ ਨੂੰ ਹਰਾ ਕਿ ਜਿੱਤ ਹਾਸਲ ਕੀਤੀ। ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਸ.ਸ.ਸ.ਭੁਨਰਹੇੜੀ ਦੀ ਟੀਮ ਨੇ ਐਨ.ਐਫ.ਐਸ ਬੰਗਰ ਦੀ ਟੀਮ ਨੂੰ ਹਰਾ ਕਿ ਜਿੱਤ ਹਾਸਲ ਕੀਤੀ।
ਬਲਾਕ ਨਾਭਾ ਦੇ ਐਥਲੈਟਿਕਸ ਅੰਡਰ-17 ਈਵੈਂਟ 3000 ਮੀਟਰ ਵਾਕ ਦੇ ਫਾਈਨਲ ਮੁਕਾਬਲਿਆਂ ਵਿੱਚ ਰਿਹਾਨ ਸ.ਸ.ਸ. ਢੀਂਗੀ ਨੇ ਪਹਿਲਾ, ਆਕਾਸ਼ਦੀਪ ਸਿੰਘ ਨੇ ਦੂਜਾ ਅਤੇ ਮੋਹਨ ਭਾਦਸੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕੀਆਂ ਵਿੱਚ ਅਰਸ਼ਦੀਪ ਕੌਰ ਸ.ਸ.ਸ ਢੀਂਗੀ ਨੇ ਪਹਿਲਾ ਅਤੇ ਸਿਮਰਨ ਕੌਰ ਸ.ਸ.ਸ ਢੀਂਗੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ ਖੋ ਅੰਡਰ-14 ਲੜਕੇ ਖੇਡ ਮੁਕਾਬਲਿਆਂ ਵਿੱਚ ਸ.ਹ.ਸ ਬਿੰਨਾਹੜੀ ਨੇ ਪਹਿਲਾ, ਮੱਲ੍ਹੇਵਾਲ ਨੇ ਦੂਜਾ ਅਤੇ ਫ਼ਤਿਹਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿਚ ਸ.ਸ.ਸ.ਸ ਮੱਲੇਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਲੜਕੀਆਂ ਵਿੱਚ ਭਾਈ ਕਾਨ੍ਹ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।