ਐਮਪੀ ਸੰਜੀਵ ਅਰੋੜਾ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ : ਭਾਰਤ ਵਿੱਚ 23 ਰਾਜ ਆਉਂਦੇ ਹਨ ਗਰਮੀ ਦੀ ਲਹਿਰ ਦੇ ਖ਼ਤਰੇ ਵਿੱਚ

0

– ਪੰਜਾਬ ਉਨ੍ਹਾਂ 23 ਰਾਜਾਂ ਵਿੱਚੋਂ ਇੱਕ

ਲੁਧਿਆਣਾ, 9 ਅਗਸਤ 2024 : ਇਹ ਦੇਖਿਆ ਗਿਆ ਹੈ ਕਿ ਖਰਾਬ ਮੌਸਮ ਕਾਰਨ ਕਈ ਸ਼ਹਿਰਾਂ ਵਿੱਚ ਸਕੂਲ ਬੰਦ ਕਰਨੇ ਪੈਂਦੇ ਹਨ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਲਈ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਰਾਜ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਇਹ ਮੁੱਦਾ ਉਠਾਇਆ ਹੈ।

ਅਰੋੜਾ ਨੇ ਖਰਾਬ ਮੌਸਮ ਦੇ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ, ਜਿਸ ਕਾਰਨ ਬਹੁਤ ਸਾਰੇ ਸ਼ਹਿਰਾਂ ਵਿੱਚ ਸਕੂਲ ਬੰਦ ਕਰਨੇ ਪੈਂਦੇ ਹਨ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਲਈ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।

ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਈਂਸ ਅਤੇ ਟੈਕਨੋਲੋਜੀ ਅਤੇ ਅਰਥ ਸਾਈਂਸਿਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ (ਆਈ.ਐਮ.ਡੀ.) ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ), ਰਾਜ ਸਰਕਾਰਾਂ ਅਤੇ ਸਥਾਨਕ ਸਿਹਤ ਵਿਭਾਗਾਂ ਦੇ ਸਹਿਯੋਗ ਨਾਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੀਟ ਐਕਸ਼ਨ ਪਲਾਨ (ਐੱਚਏਪੀ) ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਗਰਮੀ ਦੀਆਂ ਲਹਿਰਾਂ ਬਾਰੇ ਅਗਾਊਂ ਚੇਤਾਵਨੀ ਦਿੱਤੀ ਜਾ ਸਕੇ।

ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਤਾਪ ਦੀਆਂ ਲਹਿਰਾਂ ਤੋਂ ਪ੍ਰਭਾਵਿਤ 23 ਰਾਜਾਂ ਵਿੱਚ ਹੀਟ ਐਕਸ਼ਨ ਪਲਾਨ ਨੂੰ ਐਨਡੀਐਮਏ ਅਤੇ ਸਬੰਧਤ ਰਾਜ ਸਰਕਾਰਾਂ ਵੱਲੋਂ ਸਾਂਝੇ ਤੌਰ ‘ਤੇ ਲਾਗੂ ਕੀਤਾ ਗਿਆ ਹੈ, ਤਾਂਕਿ ਤਿਆਰੀ, ਜਾਣਕਾਰੀ ਸਾਂਝੀ ਕਰਨ ਅਤੇ ਜਵਾਬੀ ਤਾਲਮੇਲ ਨੂੰ ਵਧਾਉਣ ਲਈ ਤੁਰੰਤ ਅਤੇ ਲੰਬੇ ਸਮੇਂ ਦੀ ਕਾਰਵਾਈ ਕੀਤੀ ਜਾ ਸਕੇ, ਤਾਂਕਿ ਬਾਹਰ ਕੰਮ ਕਰਨ ਵਾਲੇ ਲੋਕਾਂ ਸਹਿਤ ਸੰਵੇਦਨਸ਼ੀਲ ਅਬਾਦੀ ‘ਤੇ ਜਿਆਦਾ ਗਰਮੀ ਦੇ ਸਿਹਤ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਉਨ੍ਹਾਂ 23 ਰਾਜਾਂ ਵਿੱਚੋਂ ਇੱਕ ਹੈ।

ਇਸ ਤੋਂ ਇਲਾਵਾ, ਆਈਐਮਡੀ ਨੇ ਨਿਗਰਾਨੀ, ਪੂਰਵ-ਅਨੁਮਾਨ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ,  ਜਿਸ ਨਾਲ ਗਰਮੀ ਦੀਆਂ ਸਥਿਤੀਆਂ ਸਮੇਤ ਅਤਿਅੰਤ ਮੌਸਮੀ ਘਟਨਾਵਾਂ ਦੌਰਾਨ ਜਾਨ ਅਤੇ ਮਾਲ ਦੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ।  ਇਹਨਾਂ ਵਿੱਚ ਮੌਸਮੀ ਅਤੇ ਮਾਸਿਕ ਪੂਰਵ-ਅਨੁਮਾਨ ਜਾਰੀ ਕਰਨਾ ਸ਼ਾਮਲ, ਇਸਦੇ ਬਾਅਦ ਤਾਪਮਾਨ ਅਤੇ ਗਰਮੀ ਦੀਆਂ ਸਥਿਤੀਆਂ ਦੇ ਵਿਸਤ੍ਰਿਤ-ਰੇਂਜ ਪੂਰਵ ਅਨੁਮਾਨ ਸ਼ਾਮਲ ਹਨ। ਸਮੇਂ ਸਿਰ ਲੋਕਾਂ ਤੱਕ ਪਹੁੰਚ ਲਈ ਪੂਰਵ-ਅਨੁਮਾਨ ਅਤੇ ਅਗਾਊਂ ਚੇਤਾਵਨੀਆਂ ਸੋਸ਼ਲ ਮੀਡੀਆ ਰਾਹੀਂ ਵੀ  ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। ਭਾਰਤ ਵਿੱਚ ਜ਼ਿਲ੍ਹਾ-ਵਾਰ ਹੀਟਵੇਵ ਸੰਵੇਦਨਸ਼ੀਲਤਾ ਐਟਲਸ,ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਯੋਜਨਾਬੰਦੀ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਪੂਰੇ ਭਾਰਤ ਵਿੱਚ ਗਰਮ ਮੌਸਮ ਦੇ ਖਤਰੇ ਦੇ ਵਿਸ਼ਲੇਸ਼ਣ ਮਾਨਚਿੱਤਰ ਵਿੱਚ ਰੋਜ਼ਾਨਾ ਤਾਪਮਾਨ, ਹਵਾਵਾਂ ਅਤੇ ਨਮੀ ਦੀਆਂ ਸਥਿਤੀਆਂ ਸ਼ਾਮਲ ਹਨ। ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਤੋਂ ਕਾਫੀ ਪਹਿਲਾਂ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਗਰਮੀ ਦੀ ਲਹਿਰ ਦੀ ਤਿਆਰੀ ਸੰਬੰਧੀ ਮੀਟਿੰਗਾਂ ਦੀ ਇੱਕ ਲੜੀ ਰੱਖੀ ਜਾਂਦੀ ਹੈ, ਅਤੇ ਪੂਰੇ ਮੌਸਮ ਦੌਰਾਨ ਸਮੇਂ-ਸਮੇਂ ‘ਤੇ ਨਿਯਮਤ ਸਮੀਖਿਆ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ।

About The Author

Leave a Reply

Your email address will not be published. Required fields are marked *

error: Content is protected !!