ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ ਗਿਆ

0

ਸੰਗਰੂਰ, 25 ਅਗਸਤ 2021 : ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਰਾਸ਼ਟਰੀ ਡੀ-ਵਾਰਮਿੰਗ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਮਨਾਇਆ।  ਡਾ. ਗੁਪਤਾ ਨੇ ਬੱਚਿਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਸਫਾਈ ਦੀ ਘਾਟ ਕਾਰਨ ਬੱਚਿਆਂ ਦੇ ਪੇਟ ਵਿੱਚ ਕੀੜੇ ਪੈਦਾ ਹੋ ਜਾਂਦੇ ਹਨ, ਜੋ ਕਿ ਬੱਚਿਆਂ ਦੁਆਰਾ ਖਾਧੀ ਹੋਈ ਖੁਰਾਕ ਦਾ ਅਸਰ ਨਹੀਂ ਹੋਣ ਦਿੰਦੇ ਅਤੇ ਬੱਚਿਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਾ ਸੁਸਤੀ ਮਹਿਸੂਸ ਕਰਦਾ ਹੈ ਅਤੇ ਉਸਦੀ ਪੜ੍ਹਨ ਵਿੱਚ ਦਿਲਚਸਪੀ ਘਟ ਜਾਂਦੀ ਹੈ। ਸੋ ਇਸ ਤੋਂ ਬਚਾਅ ਲਈ ਹਰ ਸਾਲ ਦੋ ਵਾਰ ਬੱਚਿਆਂ ਨੂੰ ਕਿ੍ਰਮੀ ਮੁਕਤ ਕਰਨ ਲਈ ਸਿਹਤ ਮਹਿਕਮੇ ਵੱਲੋਂ ਐਲਬੈਂਡਾਜੋਲ ਗੋਲੀ ਖਵਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਗੋਲੀ ਆਂਗਣਵਾੜੀ ਸੰਸਥਾਵਾਂ, ਸਕੂਲਾਂ ਅਤੇ ਸਕੂਲ ਛੱਡ ਚੁੱਕੇ ਇੱਕ ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖਵਾਈ ਜਾਂਦੀ ਹੈ।  ਡਾ. ਅਮਨਜੋਤ ਕੌਰ ਜਿਲ੍ਹਾ ਸਕੂਲ ਮੈਡੀਕਲ ਅਫਸਰ, ਸਕੂਲ ਹੈਲਥ ਕਲੀਨਿਕ, ਸੰਗਰੂਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇਸਦੀ ਮਹੱਤਤਾ ਬਾਰੇ ਦੱਸਿਆ ਅਤੇ ਸਮੂਹ ਅਧਿਆਪਕਾਂ ਨੂੰ ਇਹ ਦਵਾਈ ਬੱਚਿਆਂ ਨੂੰ ਖਵਾਉਣ ਲਈ ਪ੍ਰੇਰਿਤ ਕੀਤਾ।

ਇਸਦੇ ਨਾਲ ਹੀ ਸਿਵਲ ਹਸਪਤਾਲ ਸੰਗਰੂਰ ਵਿਖੇ ਡਾ. ਅੰਜਨਾ ਗੁਪਤਾ ਨੇ ਨਿਊਮੋਕੌਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਦੀ ਸ਼ੁਰੂਆਤ ਕਰਦਿਆਂ ਕਈ ਬੱਚਿਆਂ ਨੂੰ ਆਪਣੀ ਮੌਜੂਦਗੀ ਵਿੱਚ ਵੈਕਸੀਨ ਲਗਵਾਈ। ਇਹ ਟੀਕਾ ਬੱਚਿਆਂ ਵਿੱਚ ਨਿਮੋਨੀਆ ਵਰਗੇ ਮਾਰੂ ਰੋਗ, ਜੋ ਕਿ ਬੱਚਿਆਂ ਦੀ ਮੌਤ ਦਾ ਕਾਰਨ ਬਣਦਾ ਹੈ, ਤੋਂ ਬਚਾਉਣ ਲਈ ਲਗਾਇਆ ਜਾਂਦਾ ਹੈ।

ਇਹ ਵੈਕਸੀਨ ਅੱਜ ਤੋਂ ਬੱਚਿਆਂ ਦੇ ਰੁਟੀਨ ਟੀਕਾਕਰਨ ਸੂਚੀ ਵਿੱਚ ਸ਼ਾਮਿਲ ਕਰ ਲਈ ਗਈ ਹੈ। ਇਸ ਟੀਕੇ ਦੀਆਂ ਬੱਚਿਆਂ ਨੂੰ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੌਰਾਨ ਦੋ ਖੁਰਾਕਾਂ ਦਿੱਤੀਆਂ ਜਾਣਗੀਆ। ਇਸਦੀ ਬੂਸਟਰ ਡੋਜ 9 ਮਹੀਨੇ ਦੇ ਬੱਚੇ ਨੂੰ ਦਿੱਤੀ ਜਾਵੇਗੀ।

ਇਸ ਮੌਕੇ ਡਾ. ਬਲਜੀਤ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਸੰਗਰੂਰ, ਡਾ. ਸੰਜੇ ਮਾਥੁਰ ਐਸ.ਐਮ.ਓ. ਆਈ ਮੋਬਾਇਲ, ਡਾ. ਜੂਹੀ ਗਾਇਨੀਕਾਲੋਜਿਸਟ, ਡਾ. ਪਰਮਵੀਰ ਸਿੰਘ ਕਲੇਰ ਬੱਚਿਆਂ ਦੇ ਮਾਹਿਰ, ਸ਼੍ਰੀ ਲਖਵਿੰਦਰ ਸਿੰਘ ਅਤੇ ਸ਼੍ਰੀਮਤੀ ਸਰੋਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ, ਸ਼੍ਰੀਮਤੀ ਅਮਰਜੀਤ ਕੌਰ ਐਲ.ਐਚ.ਵੀ. ਅਤੇ ਸ਼੍ਰੀਮਤੀ ਸੁਖਵਿੰਦਰ ਕੌਰ ਏ.ਐਨ.ਐਮ. ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed