ਵੈਟ ਦਾ ਏਰੀਅਰ ਦੇ ਸਬੰਧ ਵਿੱਚ ਵਨ ਟਾਈਮ ਸੈਟਲਮੈਂਟ ਲਈ ਪੰਜਾਬ ਟੇ੍ਰਡਰ ਕਮਿਸਨਰ ਦੇ ਚੇਅਰਮੈਨ ਨੇ ਵਪਾਰੀ ਵਰਗ ਅਤੇ ਇੰਡਸਟ੍ਰੀਲਿਸਟ ਨਾਲ ਕੀਤੀ ਵਿਸੇਸ ਮੀਟਿੰਗ
– ਮੀਟਿੰਗ ਦੋਰਾਨ ਕਮਿਸਨ ਦੇ ਚੇਅਰਮੈਨ ਸ੍ਰੀ ਅਨਿਲ ਠਾਕੁਰ ਨੇ ਵਪਾਰੀ ਅਤੇ ਇੰਡਸਟ੍ਰੀਲਿਸਟ ਦੀਆਂ ਸੁਣੀਆਂ ਸਮੱਸਿਆਵਾਂ
– ਵਪਾਰੀਆਂ ਅਤੇ ਇਡਸਟ੍ਰੀਲਿਸਟ ਦੀਆਂ ਸਮੱਸਿਆਵਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਂਣ ਦਾ ਦਿੱਤਾ ਭਰੋਸਾ
ਪਠਾਨਕੋਟ, 3 ਅਗਸਤ 2024 : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਦੇ ਲਈ ਵਪਾਰੀ ਭਰਾਵਾਂ ਤੱਕ ਪਹੁੰਚ ਕਰਕੇ ਵਪਾਰ ਕਰਨ ਦੋਰਾਨ ਆ ਰਹੀਆਂ ਪ੍ਰੇਸਾਨੀਆਂ ਨੂੰ ਦੂਰ ਕਰਨ ਲਈ ਅਤੇ ਇੰਡਸਟ੍ਰੀਜ ਨੂੰ ਹੋਰ ਵਧਾਉਂਣ ਦੇ ਉਪਰਾਲਿਆਂ ਸਦਕਾ ਇੰਡਸਟ੍ਰੀਲਿਸਟਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਆ ਰਹੀਆਂ ਪ੍ਰੇਸਾਨੀਆਂ ਦੂਰ ਕੀਤੀਆਂ ਜਾ ਰਹੀਆਂ ਹਨ ਇਸ ਉਪਰਾਲੇ ਸਦਕਾ ਅੱਜ ਉਨ੍ਹਾਂ ਨੂੰ ਜਿਲ੍ਹਾ ਪਠਾਨਕੋਟ ਦੇ ਵਪਾਰੀ ਵਰਗ ਅਤੇ ਉਦਯੋਗਿਕ ਸਨਤਕਾਰਾਂ ਦੇ ਨਾਲ ਮਿਲਣ ਦਾ ਮੋਕਾ ਮਿਲਿਆ ਹੈ ਵਪਾਰ ਅਤੇ ਇੰਡਸਟ੍ਰੀਜ ਨੂੰ ਹੋਰ ਵਧਾਉਂਣ ਦੇ ਲਈ ਜੋ ਵੀ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ ਉਨ੍ਹਾਂ ਨੂੰ ਜਲਦੀ ਸਰਕਾਰ ਤੱਕ ਪਹੁੰਚਾ ਕੇ ਦੂਰ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸ੍ਰੀ ਅਨਿਲ ਠਾਕੁਰ ਚੈਅਰਮੈਨ ਪੰਜਾਬ ਟ੍ਰੇਡਰ ਕਮਿਸਨ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਵਪਾਰੀਆਂ ਅਤੇ ਇੰਡਸਟ੍ਰੀਲਿਸਟ ਨਾਲ ਆਯੋਜਿਤ ਕੀਤੀ ਇੱਕ ਮੀਟਿੰਗ ਦੋਰਾਨ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨਿਲ ਭਾਰਦਵਾਜ ਮੈਂਬਰ ਪੰਜਾਬ ਟ੍ਰੇਡਰ ਕਮਿਸਨ, ਵਿਕਾਸ ਸੈਣੀ ਪ੍ਰਧਾਨ ਪਠਾਨਕੋਟ ਟੇ੍ਰਡਰ ਐਸੋਸੀਏਸਨ, ਮਨੋਹਰ ਠਾਕੁਰ ਸੰਯੁਕਤ ਸਕੱਤਰ ਪੰਜਾਬ ਟ੍ਹੇਡਰ ਕਮਿਸਨ, ਸੋਰਭ ਵਹਿਲ, ਰਾਜਵਿੰਦਰ ਕੌਰ ਡਿਪਟੀ ਕਮਿਸਨਰ ਸਟੇਟ ਟ੍ਰੇਡਰ ਅੰਮ੍ਰਿਤਸਰ, ਰਾਜਮਨਦੀਪ ਕੌਰ ਸਹਾਇਕ ਕਮਿਸਨਰ ਸਟੇਟ ਟ੍ਰੇਡਰ ਪਠਾਨਕੋਟ, ਮਹੇਸ ਗੁਪਤਾ ਸਹਾਇਕ ਕਮਿਸਨਰ ਮੋਬਾਇਲ ਵਿੰਗ ਮਾਧੋਪੁਰ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਪੰਜਾਬ ਟ੍ਰੇਡਰ ਕਮਿਸਨ ਦੇ ਚੈਅਰਮੈਨ ਸ੍ਰੀ ਅਨਿਲ ਠਾਕੁਰ, ਚੈਬਰ ਆਫ ਕਾਮਰਸ ਦੇ ਇੰਡਸਟ੍ਰੀਲਿਸਟ ਵਿਵੇਕ ਚੋਧਰੀ , ਪੰਜਾਬ ਸਟੇਟ ਵਪਾਰ ਮੰਡਲ ਦੇ ਸਕੱਤਰ ਸ੍ਰੀ ਐਲ. ਆਰ. ਸੋਢੀ, ਐਮ.ਈ.ਐਸ. ਬਿਲਡਰ ਐਸੋਸੀਏਸਨ ਦੇ ਚੇਅਰਮੈਨ ਰਾਜੀਵ ਪੂਰੀ , ਪਠਾਨਕੋਟ ਬਿ੍ਰਕਸ ਐਸੋਸੀਏਸਨ ਤੋਂ ਸ੍ਰੀ ਰਾਜ ਪਾਲ ਗੁਪਤਾ, ਵਪਾਰ ਮੰਡਲ ਪਠਾਨਕੋਟ ਦੇ ਚੇਅਰਮੈਨ ਅਨਿਲ ਮਹਾਜਨ, ਪਠਾਨਕੋਟ ਹੋਟਲ ਐਂਡ ਰੇਸਟੋਰੇਂਟ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਰਾਕੇਸ ਓੁਲ, ਇਡਸਟ੍ਰੀਲਿਸਟ ਵਿਵੇਕ ਮਾੜੀਆ ਆਦਿ ਵੱਲੋਂ ਵਪਾਰ ਅਤੇ ਇੰਡਸਟ੍ਰੀਜ ਦੇ ਅਧੀਨ ਆਉਂਂਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਸਰਵਸ੍ਰੀ ਅਨਿਲ ਭਾਰਦਵਾਜ ਮੈਂਬਰ ਪੰਜਾਬ ਟ੍ਰੇਡਰ ਕਮਿਸਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਅਧੀਨ ਵਪਾਰੀ ਵਰਗ ਨੂੰ ਰਾਹਤ ਦੇਣ ਲਈ 16 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਤੇ ਜਿਨ੍ਹਾਂ ਵਪਾਰੀਆਂ ਨੂੰ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾਂ ਸੀ ਉਹ ਵੀ ਮਾਫ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਵੱਲੋਂ ਵੀ ਸਰਕਾਰ ਦੇ ਇਸ ਫੈਂਸਲੇ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਓ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਅੰਦਰ ਵਪਾਰ ਨੂੰ ਹੋਰ ਅੱਗੇ ਲੈ ਕੇ ਜਾਈਏ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।