ਪੰਜਾਬ ਐਗਰੋ ਦੀ ਸਬਜੀਆਂ ਦੀ ਨਰਸਰੀ ਕਿਸਾਨਾਂ ਲਈ ਬਣਨ ਲੱਗੀ ਵਰਦਾਨ

0

– ਡਿਪਟੀ ਕਮਿਸ਼ਨਰ ਨੇ ਸਰਦ ਰੁੱਤ ਦੀਆਂ ਸਬਜੀਆਂ ਦੀ ਪੌਦ ਤਿਆਰ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ

ਫ਼ਜਿਲਕਾ, 26 ਜੁਲਾਈ 2024 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤੀ ਵੰਨ ਸੁਵਨੰਤਾ ਰਾਹੀਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਯਤਨਾਂ ਤਹਿਤ ਕਿਸਾਨਾਂ ਨੂੰ ਸਬਜੀਆਂ ਦੀ ਕਾਸਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਚ ਪੰਜਾਬ ਐਗਰੋ ਵੱਲੋਂ ਅਬੋਹਰ ਦੇ ਆਲਮਗੜ੍ਹ ਵਿਚ ਆਪਣੀ ਜੂਸ ਫੈਕਟਰੀ ਦੇ ਨਾਲ ਸਥਾਪਿਤ ਕੀਤੀ ਵਿਸਵਪੱਧਰੀ ਆਟੋਮੈਟਿਕ ਸਬਜੀਆਂ ਦੀ ਪੌਦ ਤਿਆਰ ਕਰਨ ਵਾਲੀ ਨਰਸਰੀ ਕਿਸਾਨਾਂ ਲਈ ਵਰਦਾਨ ਸਾਬਤ ਹੇਵੇਗੀ।

ਇਹ ਗੱਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਨਰਸਰੀ ਦੇ ਦੌਰੇ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਰਦੀਆਂ ਦੀਆਂ ਸਬਜੀਆਂ ਦੀ ਪੌਦ ਤਿਆਰ ਕਰਨ ਦੇ ਕੰਮ ਦੀ ਸ਼ੁਰੂਆਤ ਬੀਜ ਲਗਾ ਕੇ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਰਸਰੀ ਨੂੰ ਪੂਰੀ ਤਰਾਂ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਜਿਸ ਵਿਚ ਨੈਟ ਹਾਉਸ ਵਿਚ ਸਬਜੀਆਂ ਦੀ ਪੌਦ ਤਿਆਰ ਕੀਤੀ ਜਾਂਦੀ ਹੈ। ਇਸ ਦੇ ਅੰਦਰ ਤਾਪਮਾਨ, ਨਮੀ ਆਦਿ ਨੂੰ ਨਿਯੰਤਰਤ ਕੀਤਾ ਜਾ ਸਕਦਾ ਹੈ ਅਤੇ ਸਾਰੇ ਕੰਮ ਮਸ਼ੀਨਾਂ ਨਾਲ ਹੁੰਦੇ ਹਨ। ਜਿਸ ਨਾਲ ਬਿਮਾਰੀ ਰਹਿਤ ਅਤੇ ਉੱਤਮ ਕਿਸਮ ਦੀ ਪੌਦ ਤਿਆਰ ਹੁੰਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬਜੀਆਂ ਦੇ ਬੀਜ ਬਹੁਤ ਮਹਿੰਗੇ ਹੁੰਦੇ ਹਨ ਅਤੇ ਜੇਕਰ ਸਾਰੇ ਬੀਜ ਨਾ ਉਗਣ ਤਾਂ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਜਦ ਕਿ ਇਸ ਨਰਸਰੀ ਵਿਚ ਕੰਟਰੋਲ ਕੀਤੇ ਵਾਤਾਵਰਨ ਵਿਚ ਬੀਜਾਂ ਦੀ ਉਗਣ ਫੀਸਦੀ ਜਿਆਦਾ ਹੈ ਅਤੇ ਪੌਦ ਸਿਹਤਮੰਦ ਤਿਆਰ ਹੁੰਦੀ ਹੈ ਜੋ ਖੇਤ ਵਿਚ ਵੀ ਸਬਜੀ ਦੀ ਚੰਗੀ ਉਪਜ ਦਾ ਅਧਾਰ ਬਣਦੀ ਹੈ। ਕਿਸਾਨ ਇੱਥੋਂ ਆਪਣੀ ਲੋੜ ਅਨੁਸਾਰ ਸਬਜੀਆਂ ਦੀ ਪਨੀਰੀ ਬਹੁਤ ਹੀ ਘੱਟ ਰੇਟਾਂ ਤੇ ਤਿਆਰ ਕਰਵਾ ਸਕਦੇ ਹਨ।

ਇਸ ਮੌਕੇ ਪੰਜਾਬ ਐਗਰੋ ਦੇ ਅਧਿਕਾਰੀ ਪਲਾਂਟ ਹੈਡ ਸੁਭਾਸ਼ ਚੌਧਰੀ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਹੁਲਤ ਦਾ ਲਾਭ ਲੈਣ ਲਈ ਕਿਸਾਨ ਭਰਾ ਪੰਜਾਬ ਐਗਰੋ ਦੀ ਜੂਸ ਫੈਕਟਰੀ ਨਾਲ ਬਣੀ ਨਰਸਰੀ ਵਿਖੇ ਰਾਬਤਾ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨਰਸਰੀ ਅਗੇਤੀਆਂ ਪਛੇਤੀਆਂ ਬਿਜਾਈਆਂ ਲਈ ਵੀ ਪਨੀਰੀ  ਤਿਆਰ ਕਰਦੀ ਹੈ।

About The Author

Leave a Reply

Your email address will not be published. Required fields are marked *

error: Content is protected !!