ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ ਗਿਆ

0

ਲੁਧਿਆਣਾ, 25 ਅਗਸਤ 2021 :  ਸਿਹਤ ਮੰਤਰੀ ਸ.ਬਲਵੀਰ ਸਿੰਘ ਸਿੱਧੂ ਦੇ ਦਿਸਾ ਨਿਰਦੇਸਾਂ ਤਹਿਤ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੀ ਅਗੁਵਾਈ ਵਿੱਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ ਅੱਜ 25 ਅਗਸਤ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ ਗਿਆ।

ਇਸ ਦੀ ਸੁਰੂਆਤ ਸਰਕਾਰੀ ਮਾਡਲ ਸੀਨੀਅਰ ਸੈਕਡਰੀ ਸਕੂਲ ਸਮਿਟਰੀ ਰੋਡ ਵਿਖੇ ਸਿਵਲ ਸਰਜਨ ਡਾ ਆਹਲੂਵਾਲੀਆ ਨੇ ਬੱਚਿਆਂ ਨੂੰ ਗੋਲੀ ਖਵਾ ਕਿ ਕੀਤੀ।ਜਿਲ੍ਹਾ ਲੁਧਿਆਣਾ ਵਿਖੇ ਮਨਾਏ ਗਏੇ ਡੀ ਵਾਰਮਿੰਗ  ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਆਹਲੂਵਾਲੀਆ ਨੇ ਦੱਸਿਆ ਕਿ ਰਾਸਟਰੀ ਡੀ ਵਾਰਮਿੰਗ ਦਿਵਸ ਮੌਕੇ ਜਿਲ੍ਹੇ ਦੇ 1 ਤੋ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਐਲਬੈਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ।

ਉਨਾਂ ਦੱਸਿਆ ਕਿ ਦੋ ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਅਤੇ 1 ਤੋ 2 ਸਾਲ ਦੇ ਬੱਚਿਆਂ ਨੂੰ ਐਲਬੈਡਾਜੋਲ ਦੀ ਅੱਧੀ ਗੋਲੀ ਖਵਾਈ ਗਈ। ਉਨਾਂ ਇਹ ਵੀ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ, ਆਈਲੈਟ ਸੈਟਰਾਂ ਵਿਚ ਆਂਗਨਵਾੜੀ ਸੈਟਰਾਂ ਵਿਚ ਦਾਖਲ ਬੱਚੇ ਸਲੱਮ ਏਰੀਆਂ, ਭੱਠਿਆਂ ਅਤੇ ਕਿਸੇ ਕਾਰਨ ਪੜਾਈ ਛੱਡ ਚੁੱਕੇ 1 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਡਾਜੋਲ ਗੋਲੀਆਂ ਖਵਾਈਆਂ ਗਈਆਂ।

ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਆਦਿ ਦਾ ਵੀ ਸਹਿਯੋਗ ਲਿਆ ਗਿਆ।

ਜਿਲ੍ਹਾ ਟੀਕਾਕਰਨ ਅਫਸਰ, ਕਮ ਨੋਡਲ ਅਫਸਰ ਡਾ.ਰਾਜ ਕੁਮਾਰ ਨੇ ਦੱਸਿਆ ਕਿ ਇਹ ਗੋਲੀ ਬੱਚਿਆਂ ਨੂੰ ਖਾਲੀ ਪੇਟ ਨਹੀ ਦੇਣੀ ਚਾਹੀਦੀ ਹੈ ਅਤੇ ਡਾ. ਕੁਮਾਰ ਨੇ ਦੱਸਿਆ ਕਿ ਇਹ ਗੋਲੀ ਲੈਣ ਨਾਲ ਬੱਚਿਆਂ ਵਿਚ ਖੂਨ ਦੀ ਕਮੀ ਨਹੀ ਆਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਇਹ ਗੋਲੀ ਖਾਣ ਤੋ ਰਹਿ ਜਾਣਗੇ ਉਨਾਂ ਨੂੰ ਇਹ ਗੋਲੀ 1 ਸੰਤਬਰ ਨੂੰ ਖਵਾਈ ਜਾਵੇਗੀ।

About The Author

Leave a Reply

Your email address will not be published. Required fields are marked *

error: Content is protected !!