ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿਠਣ ਲਈ ਜ਼ਿਲਾ ਹੜ ਕੰਟਰੋਲ ਰੂਮ ਸਥਾਪਤ

–  ਹੈਲਪਲਾਈਨ ਨੰਬਰ 01638-262153 ‘ਤੇ ਕਿਸੇ ਵੀ ਕੁਦਰਤੀ ਆਫਤ ਸਬੰਧੀ ਕੀਤੀ ਜਾਵੇ ਜਾਣਕਾਰੀ ਸਾਂਝੀ

–  ਡਰੇਨਾਂ ਦੀ ਸਫ਼ਾਈ ਦਾ ਆਪਣੇ ਪੱਧਰ ’ਤੇ ਜਾਇਜ਼ਾ ਲੈਣ ਐਸ.ਡੀ.ਐਮਜ਼ – ਡਿਪਟੀ ਕਮਿਸ਼ਨਰ

–  ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਅਗਾਊ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਆਦੇਸ਼

ਫ਼ਾਜ਼ਿਲਕਾ, 21 ਜੂਨ 2024 :  ਅਗਾਮੀ ਬਰਸਾਤੀ ਮੌਸਮ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸੰਭਾਵੀ ਹੜਾਂ ਦੀ ਸਥਿਤੀ ਨਾਲ ਨਿਪਟਣ ਲਈ ਤਹਿਸੀਲਦਾਰ ਦਫ਼ਤਰ ਫ਼ਾਜ਼ਿਲਕਾ ਵਿਖੇ ਜ਼ਿਲਾ ਹੜ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਜਿਸ ਦਾ ਹੈਲਪਲਾਈਨ ਨੰਬਰ 01638-262153 ਹੈ। ਉਨਾਂ ਦੱਸਿਆ ਕਿ ਇਸ ਕੰਟਰੋਲ ਰੂਮ ‘ਤੇ ਸੰਕਟ ਦੀ ਘੜੀ ਵਿੱਚ ਲੋੜਵੰਦ ਲੋਕ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਐਸ.ਡੀ.ਐਮਜ਼ ਨੂੰ ਹਰੇਕ ਸਬ ਡਵੀਜ਼ਨ ਪੱਧਰ ’ਤੇ ਡਰੇਨਾਂ ਦੀ ਸਫ਼ਾਈ ਵਿਵਸਥਾ ਬਾਰੇ ਆਪਣੇ ਪੱਧਰ ’ਤੇ ਜਾਇਜ਼ਾ ਲੈ ਕੇ ਰਿਪੋਰਟ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਆਦੇਸ਼ ਦਿੱਤੇ ਕਿ ਰਾਹਤ ਕੇਂਦਰਾਂ ਦੀ ਪਹਿਚਾਣ ਕਰਕੇ ਰੱਖ ਲਈ ਜਾਵੇ ਤਾਂ ਜੋ ਹੜਾਂ ਦੀ ਸਥਿਤੀ ਵਿਚ ਹੜ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ *ਤੇ ਪਹੁੰਚਾਇਆ ਜਾਵੇ। ਉਨ੍ਹਾ ਕਿਹਾ ਕਿ ਸਾਜੋ-ਸਮਾਨ ਜਿਵੇਂ ਕਿ ਕਿਸ਼ਤੀਆਂ, ਇੰਜਨ, ਮੋਟਰ ਬੋਟਸ, ਚੱਪੂ, ਲਾਇਫ ਜਾਕੇਟ, ਤੰਬੂ, ਖਾਲੀ ਟਿਉਬਾ ਅਤੇ ਹੋਰ ਹੜ੍ਹਾਂ ਨਾਲ ਸਬੰਧਤ ਸਮਾਨ ਦੀ ਪੜਤਾਲ ਕਰਕੇ ਪੂਰੀ ਤਰ੍ਹਾਂ ਤਿਆਰ ਰੱਖਣ ਦੀ ਹਦਾਇਤ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕੀਆਂ ਨੁੰ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਦਵਾਈਆਂ ਆਦਿ ਦਾ ਸਟਾਕ/ਡਾਕਟਰਾਂ ਦਾ ਪ੍ਰਬੰਧ ਅਤੇ ਪਿੰਡਾਂ ਵਿਚ ਡਾਕਟਰਾਂ ਦੀ ਮੋਬਾਈਲ ਟੀਮਾਂ ਦੀਆਂ ਡਿਉਟੀਆਂ ਸਬੰਧੀ ਵੀ ਅਗਾਉ ਤਿਆਰੀਆਂ ਕਰ ਲਈਆਂ ਜਾਣ। ਉਨਾਂ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਸ਼ਹਿਰੀ ਨਾਲਿਆ ਅਤੇ ਸੀਵਰੇਜ਼ ਦੀ ਵਧੀਆਂ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਬਰਸਾਤੀ ਪਾਣੀ ਖੜਾ ਨਾ ਹੋਵੇ।

ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੜ ਆਉਣ ਦੀ ਸਥਿਤੀ ’ਤੇ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਪਸ਼ੂਆਂ ਦੇ ਚਾਰੇ ਆਦਿ ਦੇ ਅਗਾਊਂ ਪ੍ਰਬੰਧ ਪਹਿਲਾ ਤੋਂ ਮੁਕੰਮਲ ਰੱਖਣੇ ਚਾਹੀਦੇ ਹਨ, ਤਾਂ ਜੋ ਮੌਕੇ ਤੇ ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾਂ ਸਬੰਧਤ ਵਿਭਾਗਾਂ ਨੂੰ ਵਾਹਨ ਦਾ ਅਗਾਊਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।

About The Author

error: Content is protected !!