ਫਾਜ਼ਿਲਕਾ ਦੇ ਵਾਰਡ ਨੰਬਰ 9 ਅਤੇ 13 ਚ 35 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਚਾਲੂ ਕੀਤੇ ਗਏ : ਵਿਧਾਇਕ ਘੁਬਾਇਆ

0

ਫਾਜ਼ਿਲਕਾ 24 ਅਗਸਤ 2021 : ਐਮ ਐਲ ਏ ਫਾਜ਼ਿਲਕਾ ਸ ਦਵਿੰਦਰ ਸਿੰਘ ਘੁਬਾਇਆ ਨੇ ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 9 ਰਾਧਾ ਸੁਆਮੀ ਕਲੋਨੀ ਅਤੇ ਵਾਰਡ ਨੰਬਰ 13 ਐਮ ਸੀ ਕਲੋਨੀ ਦੀਆ ਸੜਕਾ ਨੂੰ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕਰਨ ਦੇ ਕੰਮ ਨੂੰ ਚਾਲੂ ਕਰਵਾਇਆ। ਸ ਘੁਬਾਇਆ ਨੇ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਚ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆਦੀ ਹੋਈ ਹੈ ਜੋ ਲਗਾਤਾਰ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਚਾਲੂ ਕੀਤੇ ਜਾ ਰਹੇ ਹਨ।

ਅੱਜ ਸ ਘੁਬਾਇਆ ਨੇ ਦੋ ਵਾਰਡਾਂ ਦੀਆ ਗਲੀਆਂ ਜੋ 35 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਣਗੀਆਂ ਦੇ ਕਮ ਨੂੰ ਅਪਣੇ ਹੱਥੀਂ ਟੱਕ ਲਗਾ ਕੇ ਚਾਲੂ ਕੀਤਾ। ਸ. ਘੁਬਾਇਆ ਨੇ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਹਲਕੇ ਫਾਜ਼ਿਲਕਾ ਦੀ ਨੁਹਾਰ ਨੂੰ ਬਦਲਿਆ ਜਾ ਰਿਹਾ ਹੈ। ਸ. ਘੁਬਾਇਆ ਨੇ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਚ ਸਿਹਤ ਸਹੂਲਤਾਂ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਕੰਮ, ਗਲੀਆਂ ਅਤੇ ਨਾਲੀਆਂ ਨੂੰ ਪਕਾ ਕਰਨ ਦੇ ਪ੍ਰਬੰਧ , ਪਾਰਕਾ ਦੇ ਪ੍ਰਬੰਧ ਆਦਿ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ।

ਸ. ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾ ਅਤੇ ਬੇ ਜ਼ਮੀਨੀ ਕਿਸਾਨਾਂ ਦੇ ਕਰਜੇ ਮਾਫ਼ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਕਿਸਾਨ ਭਰਾਵਾਂ ਦੇ ਨਾਲ ਹੈ। ਘੁਬਾਇਆ ਨੇ ਵੱਖ ਵੱਖ ਵਾਰਡਾਂ ਚ ਜਾ ਕੇ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਈਆ।

ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਨੇ ਦਸਿਆ ਕਿ ਸ਼ਹਿਰ ਫਾਜ਼ਿਲਕਾ ਚ ਘੁਬਾਇਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਉਹ ਵਿਕਾਸ ਦੇ ਕੰਮ ਹੋ ਰਹੇ ਹਨ ਜੋ ਕਈ ਸਾਲਾਂ ਤੋਂ ਅਧੂਰੇ ਪਏ ਹੋਏ ਸਨ  ਬੀਬੀ ਬਲਜਿੰਦਰ ਕੌਰ ਕੁੱਕੜ ਸਕੱਤਰ ਮਹਿਲਾ ਲੋਕਲ ਬਾਡੀਜ਼ ਪੰਜਾਬ ਨੇ ਕਿਹਾ ਕਿ ਕਿਸੇ ਬੀਬੀ, ਭੈਣ ਜਾ ਮਾਤਾਵਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ  ਇਸ ਮੌਕੇ ਵੱਖ ਵੱਖ ਪਤਵੰਤੇ ਸੱਜਨ ਮੌਜੂਦ ਸਨ

About The Author

Leave a Reply

Your email address will not be published. Required fields are marked *

error: Content is protected !!