ਜ਼ਿਲ੍ਹਾ ਸਵੀਪ ਟੀਮ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਗਾਇਆ ਵਿਸ਼ੇਸ਼ ਕੈਂਪ

ਪਟਿਆਲਾ , 8 ਮਾਰਚ | ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫ਼ਾਰ ਐਜੂਕੇਸ਼ਨ (ਲੜਕੀਆਂ) ਪਟਿਆਲਾ  ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਜ਼ਿਲ੍ਹਾ ਸਵੀਪ ਵੱਲੋਂ ਮਹਿਲਾ ਵੋਟਰ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਮਹਿਲਾ ਵੋਟਰਾਂ ਦੀ ਚੋਣਾ ਵਿੱਚ ਭਾਗੀਦਾਰੀ ਨੂੰ ਵਧਾਉਣ ਲਈ  ਲੇਖ ਰਚਨਾ ਕਰਵਾਈ ਗਈ।
ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਸਵਿੰਦਰ ਰੇਖੀ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਜਾਣੂ ਕਰਵਾਇਆ ਅਤੇ ਚੋਣਾ ਵਿੱਚ ਵੱਧ-ਵੱਧ ਵੋਟਾਂ ਪਾਉਣ ਲਈ ਪ੍ਰੇਰਤ ਕੀਤਾ ਗਿਆ ਤਾਂ ਜੋ ਇਨ੍ਹਾਂ ਚੋਣਾ ਵਿੱਚ ਵੋਟਰਾਂ ਦੀ  100 ਫ਼ੀਸਦੀ ਭਾਗੀਦਾਰੀ  ਹੋ ਸਕੇ, ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੋਣ ਵਿਭਾਗ ਦੀਆਂ ਐਪਸ ਬਾਰੇ  ਜਾਣੂ ਕਰਵਾਇਆ ਅਤੇ ਵੋਟਰ ਪ੍ਰਣ ਵੀ ਦਵਾਇਆ ਨਾਲ ਹੀ  ਇਸ ਲੇਖ ਰਚਨਾ ਦੇ ਮੁਕਾਬਲੇ ਦੌਰਾਨ ਪਹਿਲੇ ਤਿੰਨ ਸਥਾਨਾਂ ਆਉਣ ਵਾਲੇ ਵਿਦਿਆਰਥੀ ਵਿਨਰਮਤਾ, ਹਰਲੀਨ ਕੌਰ ਤੇ ਅਕਿੰਤਾ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਹਰਮੀਤ ਕੌਰ ਆਨੰਦ, ਕਾਲਜ ਦੇ ਨੋਡਲ ਅਫ਼ਸਰ ਸਵੀਪ, ਡਾ.ਗੁਰਵਿੰਦਰ ਕੋਰ ਦੁਆਰਾ ਸਰਟੀਫਿਕੇਟ ਤੇ ਕੇ ਸਨਮਾਨ ਕੀਤਾ ਗਿਆ।
ਇਸ ਸਮੇਂ ਹਲਕੇ ਦੇ ਨੋਡਲ ਅਫ਼ਸਰ ਰੁਪਿੰਦਰ ਸਿੰਘ (ਪਟਿਆਲਾ ਸ਼ਹਿਰੀ), ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਮੋਹਿਤ ਕੌਸ਼ਲ , ਡਾ. ਨਿਸ਼ਾ ਦੁੱਗਲ, ਪ੍ਰੋ. ਕੁਲਵਿੰਦਰ ਕੌਰ, ਡਾ. ਹਰਮੀਤ ਚੀਮਾ, ਪ੍ਰੋ. ਸੁਖਦੀਪ ਕੌਰ ਸ਼ਾਮਲ ਹੋਏ।

About The Author

You may have missed