ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਲਾਧੂਕਾ ਵਿਚ ਥਾਣਾ ਬਣਾਉਣ ਅਤੇ ਨੂਰ ਸ਼ਾਹ ਕੋਲ ਸਤਲੁਜ ਤੇ ਪੁਲ ਬਣਾਉਣ ਦਾ ਮੁੱਦਾ ਚੁੱਕਿਆ ਵਿਧਾਨ ਸਭਾ ਵਿਚ
ਫਾਜਿ਼ਲਕਾ , 7 ਮਾਰਚ | ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜਵਿਧਾਨ ਸਭਾ ਵਿਚ ਆਪਣੇ ਇਲਾਕੇ ਦੀਆਂ ਮੰਗਾਂ ਜੋਰਦਾਰ ਢੰਗ ਨਾਲ ਉਠਾਉਂਦਿਆਂਕਿਹਾ ਕਿ ਉਨ੍ਹਾਂ ਦਾ ਹਲਕਾ ਕੌਮਾਂਤਰੀ ਸਰਹੱਦ ਤੇ ਪੈਂਦਾ ਹੈ ਅਤੇ ਦੁਸ਼ਮਣ ਦੇਸ਼ ਵੱਲੋਂਕੌਮਾਂਤਰੀ ਸਰਹੱਦ ਦੇ ਪਾਰੋਂ ਤਸਕਰੀ ਰਾਹੀਂ ਨਸ਼ੇ ਆਦਿ ਭੇਜੇ ਜਾਂਦੇ ਹਨ ਅਤੇ ਡ੍ਰੋਨਗਤੀਵਿਧੀਆ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਸਰਹੱਦੀਇਲਾਕੇ ਨੂੰ ਸਦਰ ਥਾਣਾ ਫਾਜਿ਼ਲਕਾ ਕਵਰ ਕਰਦਾ ਹੈ। ਅਜਿਹੇ ਵਿਚ ਜਰੂਰਤ ਹੈ ਕਿਮੰਡੀ ਲਾਧੂਕਾ ਦੀ ਪੁਲਿਸ ਚੌਕੀ ਨੂੰ ਥਾਣੇ ਵਜੋਂ ਅਪਗ੍ਰੇਡ ਕੀਤਾ ਜਾ ਜਾਵੇ ਤਾਂ ਜੋਸਰਹੱਦੀ ਖੇਤਰ ਵਿਚ ਦੇਸ਼ ਵਿਰੋਧੀ ਤਾਰਤਾਂ ਖਿਲਾਫ ਸਖ਼ਤ ਚੌਕਸੀ ਕੀਤੀ ਜਾ ਸਕੇ।ਉਨ੍ਹਾਂ ਨੇ ਇਸੇ ਤਰਾਂ ਸਰਹੱਦੀ ਪਿੰਡਾਂ ਦੀ ਗੱਲ ਕਰਦਿਆਂ ਆਖਿਆ ਕਿ ਸਰਹੱਦ ਦੇਨਾਲ ਸਤਲੁਜ ਦੀ ਕਰੀਕ ਨਿਕਲਦੀ ਹੈ ਜਿਸ ਕਾਰਨ ਇੰਨ੍ਹਾਂ ਪਿੰਡਾਂ ਦਾ ਆਉਣ ਜਾਣਔਖਾ ਹੈ ਅਤੇ ਕਰੀਕ ਤੇ ਪੁਲਾਂ ਦੀ ਘਾਟ ਹੈ। ਇਸ ਲਈ ਪਿੰਡ ਨੂਰ ਸ਼ਾਹ ਕੋਲ ਪੁਲਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨਵਾਂ ਪੁਲ ਬਣਨ ਨਾਲ ਨਾ ਕੇਵਲ ਲੋਕਾਂ ਨੂੰਆਉਣ ਜਾਣ ਵਿਚ ਸੌਖ ਹੋਵੇਗੀ ਸਗੋਂ ਇੲ ਦੇਸ਼ ਦੀ ਸੁਰੱਖਿਆ ਪੱਖੋਂ ਵੀ ਜਰੂਰੀ ਹੈਅਤੇ ਇਸ ਦੇ ਨਾਲ ਹੀ ਇਸ ਨਾਲ ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂਤੱਕ ਪਹੁੰਚਣਾ ਸੌਖਾ ਹੋਵੇਗਾ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਵਿਧਾਨ ਸਭਾਵਿਚ ਆਪਣੇ ਇਲਾਕੇ ਦੀਆਂ ਮੁਸਕਿਲਾਂ ਉਠਾਉਂਦੇ ਰਹਿੰਦੇ ਹਨ। ਪਹਿਲਾਂ ਵੀ ਉਨ੍ਹਾਂਵੱਲੋਂ ਉਠਾਏ ਗਏ ਅਨੇਕ ਮੁੱਦਿਆਂ ਤੇ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ।