ਅਮਰੀਕਾ ‘ਚ ਭਾਰਤੀ ਕਲਾਸੀਕਲ ਡਾਂਸਰ ਦੀ ਗੋਲੀ ਮਾਰ ਕੇ ਹੱਤਿਆ, ਸ਼ਾਮ ਨੂੰ ਨਿਕਲੇ ਸੀ ਸੈਰ ਕਰਨ; ਟੀਵੀ ਅਦਾਕਾਰਾ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ
ਸੇਂਟ ਲੁਈਸ , 2 ਮਾਰਚ । ਕੋਲਕਾਤਾ ਦੇ ਭਰਤਨਾਟਿਅਮ ਤੇ ਕੁਚੂਪੁੜੀ ਡਾਂਸਰ ਅਮਰਨਾਥ ਘੋਸ਼ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ‘ਸਾਥ ਨਿਭਾਨਾ ਸਾਥੀਆ’ ‘ਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਦੇਵੋਲੀਨਾ ਭੱਟਾਚਾਰਜੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਹ ਜਾਣਕਾਰੀ ਦਿੱਤੀ ਤੇ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਭਾਰਤ ਦੇ ਕੌਂਸਲੇਟ ਜਨਰਲ ਅਮਰਨਾਥ ਘੋਸ਼ ਦੀ ਹੱਤਿਆ ‘ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ ਐਕਸ ’ਤੇ ਲਿਖਿਆ ਮਿਸੂਰੀ ਦੇ ਸੇਂਟ ਲੁਈਸ ’ਚ ਮਰਨ ਵਾਲੇ ਅਮਰਨਾਥ ਘੋਸ਼ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ। ਅਸੀਂ ਫੋਰੈਂਸਿਕ, ਪੁਲਿਸ ਨਾਲ ਜਾਂਚ ਕਰ ਰਹੇ ਹਾਂ ਤੇ ਸਹਾਇਤਾ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਕਿਵੇਂ ਹੋਇਆ ਕਤਲ?
ਭੱਟਾਚਾਰਜੀ ਮੁਤਾਬਕ ਅਮਰਨਾਥ ਘੋਸ਼ ਦੀ 27 ਫਰਵਰੀ ਦੀ ਸ਼ਾਮ ਨੂੰ ਸੇਂਟ ਲੁਈਸ, ਮਿਸੂਰੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਘੋਸ਼ ਸੇਂਟ ਲੁਈਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਡਾਂਸ ਵਿੱਚ ਮਾਸਟਰ ਆਫ ਫਾਈਨ ਆਰਟਸ (MFA) ਦੀ ਪੜ੍ਹਾਈ ਕਰ ਰਹੇ ਸਨ। ਭੱਟਾਚਾਰਜੀ ਨੇ ਦੱਸਿਆ ਕਿ ਉਹ ਸ਼ਾਮ ਨੂੰ ਸੈਰ ਕਰਨ ਲਈ ਨਿਕਲੇ ਸਨ ਕਿ ਅਣਪਛਾਤੇ ਹਮਲਾਵਰ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਘੋਸ਼ ਦੇ ਨਹੀਂ ਸਨ ਮਾਤਾ-ਪਿਤਾ
ਭੱਟਾਚਾਰਜੀ ਦੇ ਟਵੀਟ ਮੁਤਾਬਕ ਘੋਸ਼ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਮੁਲਜ਼ਮਾਂ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਕੁਝ ਦੋਸਤਾਂ ਤੋਂ ਇਲਾਵਾ ਘੋਸ਼ ਦਾ ਕੋਈ ਪਰਿਵਾਰ ਨਹੀਂ ਹੈ। ਦੋਸਤਾਂ ਨੇ ਘੋਸ਼ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਪਰ, ਅਜੇ ਤੱਕ ਇਸ ਬਾਰੇ ਕੋਈ ਅਪਡੇਟ ਨਹੀਂ ਮਿਲੀ ਹੈ।