ਵਿਕਰਮ ਵਿਲਖੂ ਨੇ ਰਚਿਆ ਇਤਿਹਾਸ, ਨਿਊਯਾਰਕ ‘ਚ ਪੰਜਾਬੀ ਮੂਲ ਦੇ ਬਣੇ ਪਹਿਲੇ ਜੱਜ
ਅਮਰੀਕਾ , 6 ਜਨਵਰੀ | ਅਮਰੀਕਾ ਦੇ ਬ੍ਰਾਈਟਨ ਸ਼ਹਿਰ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਵਿਕਰਮ ਵਿਲਖੂ ਨੇ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਪਹਿਲੇ ਜੱਜ ਵਜੋਂ ਸਹੁੰ ਚੁੱਕੀ। ਬ੍ਰਾਈਟਨ ਟਾਊਨ ਕੋਰਟ ਦੇ ਜੱਜ ਵਿਕਰਮ ਵਿਲਖੂ ਅਮਰੀਕਾ ਵਿਚ ਭਾਰਤੀ ਅਪ੍ਰਵਾਸੀਆਂ ਦੇ ਘਰ ਜਨਮੇ ਇਕ ਡੈਮੋਕ੍ਰੇਟ ਹਨ। ਸਹੁੰ ਚੁੱਕ ਸਮਾਰੋਹ ਵਿਚ ਵਿਲਖੂ ਨਾਲ ਪੂਰਾ ਪਰਿਵਾਰ ਮੌਜੂਦ ਰਿਹਾ। ਸਹੁੰ ਲੈਣ ਦੇ ਬਾਅਦ ਵਿਲਖੂ ਨੇ ਆਪਣੇ ਪਿਤਾ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ।
ਵਿਲਖੂ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਅਮਰੀਕਾ ਆਏ ਸਨ ਤਾਂ ਲੋਕ ਉਨ੍ਹਾਂ ਦਾ ਨਾਂ ਵੀ ਠੀਕ ਤਰ੍ਹਾਂ ਤੋਂ ਨਹੀਂ ਲੈ ਪਾਉਂਦੇ ਸਨ। ਕੋਈ ਉਨ੍ਹਾਂ ਨੂੰ ਜਾਣਦਾ ਨਹੀਂ ਸੀ। ਉਨ੍ਹਾਂ ‘ਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਸੀ ਪਰ ਹੁਣ ਉਨ੍ਹਾਂ ਦਾ ਨਾਂ ਪਹਿਲੀ ਕਤਾਰ ਵਿਚ ਹੈ। ਉਹ ਦੋ ਸੀਨੇਟਰਸ ਤੇ ਕੰਟ੍ਰੀ ਐਗਜ਼ੀਕਿਊਟਵ ਤੋਂਇਲਾਵਾ ਕਈ ਮਾਣਯੋਗ ਲੋਕਾਂ ਦੇ ਨਾਲ ਬੈਠੇ ਹਨ। ਇਹ ਮੇਰੇ ਲਈ ਇਸ ਦੇਸ਼ ਵਿਚ ਇਕ ਯਾਦਗਾਰ ਪਲ ਹੈ।
ਪਿਛਲੇ ਮਹੀਨੇ ਹੀ ਬ੍ਰਾਈਟਨ ਕੋਲ ਨਿਊਯਾਰਕ ਸੂਬੇ ਦੇ 250 ਸਾਲ ਦੇ ਇਤਿਹਾਲ ਵਿਚ ਪਹਿਲੇ ਭਾਰਤੀ-ਅਮਰੀਕੀ ਕ੍ਰਾਈਮ ਜੱਜ ਨੂੰ ਚੁਣਨ ਦਾ ਮੌਕਾ ਸੀ। ਚੁਣੇ ਜਾਣ ਦੇ ਬਾਅਦ ਵਿਲਖੂ ਨੇ ਕਿਹਾ ਕਿ ਸ਼ਾਇਦ ਦੁਨੀਆ ਵਿਚ ਕਿਤੇ ਹੋਰ ਇਹ ਸੁਪਨਾ ਸੰਭਵ ਨਹੀਂ ਹੈ ਪਰ ਇਹ ਬ੍ਰਾਈਟਨ ਵਿਚ ਸੰਭਵ ਹੈ।
ਵਿਲਖੂ ਨੇ ਐਮਰੀ ਯੂਨੀਵਰਸਿਟੀ ’ਚ ਅਪਣੀ ਅੰਡਰਗ੍ਰੈਜੂਏਟ ਸਿਖਿਆ ਪ੍ਰਾਪਤ ਕੀਤੀ, ਜਿੱਥੇ ਉਸ ਨੇ ਧਰਮ ਅਤੇ ਮਾਨਵ ਵਿਗਿਆਨ ’ਚ ਡਬਲ-ਮੇਜਰਿੰਗ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐਲ.ਯੂ.) ’ਚ ਯੋਗਦਾਨ ਪਾਇਆ, ਜਿਸ ਨੇ 9/11 ਦੇ ਹਮਲਿਆਂ ਤੋਂ ਬਾਅਦ ਨਸਲੀ ਪ੍ਰੋਫ਼ਾਈਲਿੰਗ ਅਤੇ ਨਫ਼ਰਤੀ ਅਪਰਾਧਾਂ ਦੇ ਪੀੜਤਾਂ ਲਈ ਇਕ ਕੌਮੀ ਹੌਟਲਾਈਨ ਸਥਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ।