ਏ.ਡੀ.ਸੀ. ਨੇ ਸੈਲਫ ਹੈਲਪ ਗਰੁੱਪਾਂ ਦੇ 11 ਬਿਜਨੈਸ ਕਾਰਸਪੋਡੈਂਟਸ ਨੂੰ ਦਿੱਤੇ ਬਾਇਓਮੈਟ੍ਰਿਕ ਮਸ਼ੀਨਾਂ
ਹੁਸ਼ਿਆਰਪੁਰ,23 ਅਗਸਤ 2021 : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਰਾਹੀਂ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਪੰਜਾਬ ਰਾਜ ਅਜੀਵਿਕਾ ਦਿਹਾਤੀ ਮਿਸ਼ਨ ਦੇ ਬਣੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵਿਚੋਂ ਬਿਜਨੈਸ ਕਾਰਸਪੋਡੈਂਟਸ ਦਾ ਕੰਮ ਕਰਨ ਵਾਲੇ 11 ਮੈਂਬਰਾਂ ਬਾਇਓਮੈਟ੍ਰਿਕ ਮਸ਼ੀਨਾਂ ਦਿੱਤੀਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਬਿਜਨੈਸ ਕਾਰਸਪੋਡੈਂਟਸ ਦਾ ਕੰਮ ਕਰਨ ਲਈ ਇਨ੍ਹਾਂ ਮੈਂਬਰਾਂ ਨੂੰ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੈਂਕਾਂ ਨਾਲ ਆਨਲਾਈਨ ਪ੍ਰਕਿਰਿਆ ਜਿਵੇਂ ਕਿ ਆਧਾਰ ਕਾਰਡ ਅਪਡੇਟ ਕਰਨਾ, ਆਨਲਾਈਨ ਲੈਣ-ਦੇਣ ਕਰਨਾ, ਬੀਮਿਆਂ ਸਬੰਧੀ ਆਨਲਾਈਨ ਫੀਸ, ਰੇਲਵੇ ਦੀਆਂ ਟਿਕਟਾਂ, ਹਵਾਈ ਟਿਕਟਾਂ, ਟੀ.ਵੀ. ਰਿਚਾਰਜ, ਮੋਬਾਇਲ ਰਿਚਾਰਜ, ਪੈਨ ਕਾਰਡ ਆਦਿ ਕਰਨੀ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਇਨ੍ਹਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ ਅਤੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੀ ਅਜੀਵਿਕਾ ਵਿਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਇਸ ਮੌਕੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਕੁਮਾਰ, ਬੀ.ਡੀ.ਪੀ.ਓ. ਅਭੇ ਚੰਦਰ ਆਦਿ ਮੌਜੂਦ ਸਨ।