( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0002358264{main}( ).../index.php:0
20.0002358624require( '/home/timespunjab.com/public_html/wp-blog-header.php' ).../index.php:17
30.585817658600require_once( '/home/timespunjab.com/public_html/wp-includes/template-loader.php' ).../wp-blog-header.php:19
40.593017724688include( '/home/timespunjab.com/public_html/wp-content/themes/covernews/single.php' ).../template-loader.php:106
50.593017724688get_header( ).../single.php:10
60.601617744496locate_template( ).../general-template.php:48
70.601717744608load_template( ).../template.php:745
80.601817745024require_once( '/home/timespunjab.com/public_html/wp-content/themes/covernews/header.php' ).../template.php:810
90.784720994888do_action( ).../header.php:63
100.784720995264WP_Hook->do_action( ).../plugin.php:517
110.784720995264WP_Hook->apply_filters( ).../class-wp-hook.php:348
120.784720996016covernews_get_breadcrumb( ).../class-wp-hook.php:324
130.785020996136covernews_get_breadcrumb_trail( ).../template-functions.php:277
140.785420997264breadcrumb_trail( ).../template-functions.php:316
150.786121000896Breadcrumb_Trail->trail( ).../breadcrumbs.php:43
160.786621003096sprintf ( ).../breadcrumbs.php:253

ਹਿਮਾਚਲ ਦੀ ਯਾਤਰਾ ਹੋਵੇਗੀ ਸਸਤੀ: 70% ਘਟੇਗਾ ਟੈਕਸ; 6000 ਦੀ ਬਜਾਏ 1500 ਦੇਣਾ ਪਵੇਗਾ ਸਪੈਸ਼ਲ ਰੋਡ ਟੈਕਸ

ਹਿਮਾਚਲ,31 ਅਕਤੂਬਰ | ਟਰਾਂਸਪੋਰਟ ਸਕੱਤਰ ਆਰ.ਡੀ.ਨਾਜ਼ਿਮ ਨੇ ਦੱਸਿਆ ਕਿ ਆਲ ਇੰਡੀਆ ਟੂਰਿਸਟ ਪਰਮਿਟ ਤਹਿਤ ਦੂਜੇ ਰਾਜਾਂ ਵਿਚ ਰਜਿਸਟਰਡ ਕੰਟਰੈਕਟ ਕੈਰੇਜ ਵਾਹਨਾਂ ਲਈ ਐਸ.ਆਰ.ਟੀ. ਵਿਚ ਕਾਫੀ ਕਟੌਤੀ ਕੀਤੀ ਗਈ ਹੈ। ਸੋਧੇ ਹੋਏ ਟੈਕਸ ਦੇ ਤਹਿਤ ਹੁਣ 13 ਤੋਂ 22 ਸੀਟਰ ਵਾਹਨਾਂ ਨੂੰ 3000 ਰੁਪਏ ਦੀ ਬਜਾਏ ਸਿਰਫ 500 ਰੁਪਏ ਪ੍ਰਤੀ ਦਿਨ ਟੈਕਸ ਦੇਣਾ ਹੋਵੇਗਾ।

ਇਨ੍ਹਾਂ ਵਾਹਨਾਂ ਨੂੰ 3 ਦਿਨਾਂ ਲਈ 1,000 ਰੁਪਏ ਅਤੇ ਹਫ਼ਤੇ ਲਈ 2,000 ਰੁਪਏ ਦਾ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਪੰਜ ਜਾਂ ਇਸ ਤੋਂ ਘੱਟ ਯਾਤਰੀਆਂ ਵਾਲੀ ਟੈਕਸੀਆਂ ਨੂੰ 200 ਰੁਪਏ ਪ੍ਰਤੀ ਦਿਨ ਟੈਕਸ ਦੇਣਾ ਹੋਵੇਗਾ। ਪੰਜ ਤੋਂ ਵੱਧ ਅਤੇ 10 ਤੋਂ ਘੱਟ ਯਾਤਰੀਆਂ ਦੀ ਸਮਰੱਥਾ ਵਾਲੇ ਵਾਹਨਾਂ ਨੂੰ 500 ਰੁਪਏ ਪ੍ਰਤੀ ਦਿਨ, 10 ਤੋਂ 22 ਯਾਤਰੀਆਂ ਵਾਲੇ ਵਾਹਨਾਂ ਨੂੰ 750 ਰੁਪਏ ਪ੍ਰਤੀ ਦਿਨ ਅਤੇ 23 ਜਾਂ ਇਸ ਤੋਂ ਵੱਧ ਸਵਾਰੀਆਂ ਵਾਲੇ ਵਾਹਨਾਂ ਨੂੰ 1500 ਰੁਪਏ ਦੇਣੇ ਪੈਣਗੇ। ਹਰ ਦਿਨ ਹਿਮਾਚਲ ਦੇ ਸਨਅਤੀ ਖੇਤਰਾਂ ਜਿਵੇਂ ਬੱਦੀ, ਨਾਲਾਗੜ੍ਹ ਆਦਿ ਵਿਚ ਆਉਣ ਵਾਲੇ ਵਪਾਰਕ ਵਾਹਨਾਂ ’ਤੇ ਵੀ ਟੈਕਸ ਤਰਕਸੰਗਤ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਸਾਲਾਨਾ ਟੈਕਸ 3500 ਰੁਪਏ ਤੈਅ ਕੀਤਾ ਹੈ।

ਦਰਅਸਲ, ਆਪਣੀ ਕਮਾਈ ਵਧਾਉਣ ਲਈ ਸੂਬਾ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਪਾਰਕ ਵਾਹਨਾਂ ‘ਤੇ ਭਾਰੀ ਟੈਕਸ ਲਗਾ ਦਿੱਤਾ ਹੈ। ਇਹ ਰਕਮ 3000 ਰੁਪਏ ਤੋਂ ਲੈ ਕੇ 6000 ਰੁਪਏ ਪ੍ਰਤੀ ਦਿਨ ਤੱਕ ਸੀ। ਹੁਣ ਇਸ ਨੂੰ ਵੱਧ ਤੋਂ ਵੱਧ 1500 ਰੁਪਏ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਚੰਡੀਗੜ੍ਹ-ਪੰਜਾਬ ਟੈਕਸੀ ਅਪਰੇਟਰ ਯੂਨੀਅਨ ਨੇ ਵੀ ਹਿਮਾਚਲ ਦਾ ਬਾਈਕਾਟ ਕੀਤਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ-ਪੰਜਾਬ ਆਜ਼ਾਦ ਟੈਕਸੀ ਆਪਰੇਟਰ ਯੂਨੀਅਨ ਨੇ ਹਿਮਾਚਲ ਦੀ ਸਰਹੱਦ ‘ਤੇ ਵਾਹਨਾਂ ਨੂੰ ਰੋਕਣ ਦੀ ਚਿਤਾਵਨੀ ਵੀ ਦਿੱਤੀ ਹੈ।

ਐਸਆਰਟੀ ਕਾਰਨ ਪਹਾੜਾਂ ਦੀ ਯਾਤਰਾ ਮਹਿੰਗੀ ਹੋ ਗਈ ਹੈ। ਇਸ ਕਾਰਨ ਸੈਲਾਨੀ ਪਹਾੜਾਂ ‘ਤੇ ਨਹੀਂ ਆ ਸਕਦੇ ਹਨ। ਇਸ ਕਰਕੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਬੜਾ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਇਸ ਦੇ ਮੱਦੇਨਜ਼ਰ ਹੋਟਲ ਮਾਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਟੈਕਸ ਹਟਾਉਣ ਦੀ ਮੰਗ ਕੀਤੀ ਹੈ। ਚੰਡੀਗੜ੍ਹ-ਪੰਜਾਬ ਦੀ ਅਜ਼ਾਜ਼ ਟੈਕਸੀ ਯੂਨੀਅਨ ਨੇ ਵੀ ਇਸ ਮੁੱਦੇ ‘ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਟੈਕਸ ਖਤਮ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਦੀ ਮੰਗ ‘ਤੇ ਸਰਕਾਰ ਇਸ ਨੂੰ ਤਰਕਸੰਗਤ ਬਣਾਉਣ ਲਈ ਕੰਮ ਕਰ ਰਹੀ ਹੈ।

About The Author

error: Content is protected !!