ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਵਿਧਾਇਕ ਜਗਬੀਰ ਬਰਾੜ ਮੁੜ ਬਣਨਗੇ ਅਕਾਲੀ

0

ਜਲੰਧਰ, 15 ਅਗਸਤ 2021 : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਜਲ ਸਰੋਤ ਨਿਗਮ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਸੋਮਵਾਰ ਨੂੰ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ I

ਆਲਾ ਮਿਆਰੀ ਸੂਤਰਾਂ ਅਨੁਸਾਰ ਅਕਾਲੀ ਦਲ ਦੇ ਮੁਖੀ ਤੇ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਕਲ ਬਰਾੜ ਨੂੰ ਰਸਮੀ ਤੌਰ ਤੇ ਅਕਾਲੀ ਦਲ ਵਿਚ ਸ਼ਾਮਿਲ ਕਰਵਾਉਣਗੇ I ਜਲੰਧਰ ਛਾਉਣੀ ਤੋਂ 2007-2012 ਤਕ ਅਕਾਲੀ ਵਿਧਾਇਕ ਰਹੇ ਜਗਬੀਰ ਸਿੰਘ ਬਰਾੜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਹਨ I 2007 ਵਿਚ ਬਾਦਲ ਨੇ ਹੀ ਬਰਾੜ ਨੂੰ ਬੀ ਡੀ ਓ ਦੀ ਨੌਕਰੀ ਤੋਂ ਅਸਤੀਫਾ ਦਵਾ ਕੇ ਚੋਣ ਦੇ ਪਿੱਡ ਵਿਚ ਉਤਾਰਿਆ ਸੀ ਜਿਸ ਉਪਰੰਤ ਬਰਾੜ ਵਿਧਾਇਕ ਚੁਣੇ ਗਏ ਸਨ I

ਪਰ 2012 ਵਿਚ ਮਨਪ੍ਰੀਤ ਦੀ ਪੀ ਪੀ ਪੀ ਦੇ ਨਾਲ ਜਾ ਰਾਲੇ ਬਰਾੜ ਮੁੜਕੇ ਕਾਂਗਰਸ ਦੀ ਸੀਟ ਤੇ ਚੋਣ ਲੜੇ ਸਨ ਪਰ ਉਸ ਵੇਲੇ ਅਕਾਲੀ ਦਲ ਦੇ ਉਮੀਦਵਾਰ ਪਰਗਟ ਸਿੰਘ ਨੇ ਉਹਨਾਂ ਨੂੰ ਚਿਤ ਕਰ ਦਿੱਤਾ ਸੀ I ਪਰ ਸਮਾਂ ਬਦਲਿਆ ਅਤੇ ਪਰਗਟ ਸਿੰਘ ਕਾਂਗਰਸ ਵਿਚ ਸ਼ਾਮਿਲ ਹੋਏ ਅਤੇ 2017 ਦੀਆਂ ਚੋਣਾਂ ਵਿਚ ਪਰਗਟ ਤੇ ਬਰਾੜ ਨੇ ਜਲੰਧਰ ਛਾਉਣੀ ਤੋਂ ਟਿਕਟ ਬਦਲੇ ਇਕ ਦੂੱਜੇ ਨਾਲ ਸਿੰਘ ਫਸਾ ਲਏ I ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਕਾਰਣ ਪਰਗਟ ਸਿੰਘ ਟਿਕਟ ਲੈਣ ਵਿਚ ਕਾਮਯਾਬ ਹੋਏ ਪਾਰ ਕਾਂਗਰਸ ਨੇ ਬਰਾੜ ਨੂੰ ਵੀ ਨਾਰਾਜ਼ ਨਾ ਕਰਦੇ ਹੋਏ ਉਹਨਾਂ ਨੂੰ ਨਕੋਦਰ ਦੀ ਵਕਾਰੀ ਸੀਟ ਤੋਂ ਉਮੀਦਵਾਰ ਬਣਾਇਆ I

ਪਰਗਟ ਸਿੰਘ ਤਾ ਛਾਉਣੀ ਤੋਂ ਜਿੱਤ ਗਏ ਪਰ ਅਕਾਲੀ ਆਗੂ ਗੁਰਪ੍ਰਤਾਪ ਵਡਾਲਾ ਨੇ ਬਰਾੜ ਨੂੰ ਬੁਰੀ ਤਰਾਂ ਨਾਲ ਹਰਾ ਤਾ I ਉਸ ਤੋਂ ਬਾਅਦ ਸਿਆਸੀ ਹਾਸ਼ੀਏ ਤੇ ਚਲ ਰਹੇ ਬਰਾੜ ਨੂੰ ਮਨਪ੍ਰੀਤ ਬਾਦਲ ਨੇ ਸੰਜੀਵਨੀ ਦਿੰਦੇ ਹੋਏ ਪੰਜਾਬ ਜਲ ਸਰੋਤ ਨਿਗਮ ਦਾ ਚੇਅਰਮੈਨ ਬਣਵਾਇਆ ਪਰ ਜਲੰਧਰ ਛਾਉਣੀ ਤੋਂ ਵਿਧਾਇਕ ਬਣਨ ਦੀ ਹਸਰਤ ਪਾਲੇ ਬਰਾੜ ਕਲ ਅਕਾਲੀ ਦਲ ਦੀ ਤਕੜੀ ਮੁੜ ਫੜਨ ਜਾ ਰਹੇ ਹਨ I ਜ਼ਿਕਰਯੋਗ ਹੈ ਬੀਤੇ ਦਿਨੀ ਜਦੋ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਲੰਧਰ ਆਏ ਸਨ ਤਾ ਬਰਾੜ ਉਸ ਸਮਾਗਮ ਵਿਚੋਂ ਗੈਰ ਹਾਜ਼ਿਰ ਰਹੇ ਸਨ ਪਾਰ ਉਸੇ ਸ਼ਾਮ ਜਲੰਧਰ ਪਹੁੰਚੇ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮ ਵਿਚ ਬਰਾੜ ਉਹਨਾਂ ਨਾਲ ਵਿਖੇ ਸਨ I

About The Author

Leave a Reply

Your email address will not be published. Required fields are marked *

You may have missed