( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001360704{main}( ).../index.php:0
20.0001361064require( '/home/timespunjab.com/public_html/wp-blog-header.php' ).../index.php:17
30.405617651152require_once( '/home/timespunjab.com/public_html/wp-includes/template-loader.php' ).../wp-blog-header.php:19
40.414417718256include( '/home/timespunjab.com/public_html/wp-content/themes/covernews/single.php' ).../template-loader.php:106
50.414417718256get_header( ).../single.php:10
60.432217738064locate_template( ).../general-template.php:48
70.432317738176load_template( ).../template.php:745
80.432517738592require_once( '/home/timespunjab.com/public_html/wp-content/themes/covernews/header.php' ).../template.php:810
90.642620988904do_action( ).../header.php:63
100.642620989280WP_Hook->do_action( ).../plugin.php:517
110.642620989280WP_Hook->apply_filters( ).../class-wp-hook.php:348
120.642720990032covernews_get_breadcrumb( ).../class-wp-hook.php:324
130.643120990152covernews_get_breadcrumb_trail( ).../template-functions.php:277
140.643320991280breadcrumb_trail( ).../template-functions.php:316
150.644320995040Breadcrumb_Trail->trail( ).../breadcrumbs.php:43
160.645120997432sprintf ( ).../breadcrumbs.php:253

ਮਾਮਲੇ ਵਿੱਚ ਪਹਿਲਾਂ ਹੀ ਮਿਲ ਚੁੱਕੇ ਹਨ ਅਹਿਮ ਸੁਰਾਗ, ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ : ਡਿਪਟੀ ਕਮਿਸ਼ਨਰ ਪੁਲਿਸ

0

ਜਲੰਧਰ, 10 ਅਗਸਤ 2021 : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਘਾਸ ਮੰਡੀ ਚੌਕ ਨੇੜੇ ਬਿੱਲਾ ਕਲੋਨੀ ਵਿੱਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਘਟਨਾ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਦੀ ਸਫ਼ਲਤਾਪੂਰਵਕ ਪਛਾਣ ਕਰਕੇ ਉਨ੍ਹਾਂ ਖਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਪੁਲਿਸ ਕਮਿਸ਼ਨਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਪਛਾਣ ਬਸਤੀ ਬਾਵਾ ਖੇਲ ਦੇ ਮਾਨਿਕ ਬੱਬਰ ਅਤੇ ਅਭਿਮੰਨਿਯੂ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਢਲੀ ਜਾਂਚ ਦੇ ਅਨੁਸਾਰ ਇਸ ਘਟਨਾ ਪਿੱਛੇ ਦਾ ਕਾਰਨ ਸ਼ਿਕਾਇਤਕਰਤਾ ਖਿਲਾਫ਼ ਨਿੱਜੀ ਰੰਜਿਸ਼ ਹੋਣਾ ਪਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਪੁਲਿਸ ਨੇ ਅੱਗੇ ਦੱਸਿਆ ਕਿ ਜਾਣਕਾਰੀ ਅਨੁਸਾਰ ਬਿੱਲਾ ਕਲੋਨੀ ਵਿੱਚ ਸਵੇਰੇ 5 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ ਜਦੋਂ ਦੋ ਐਕਟਿਵਾ ਸਵਾਰ ਨੌਜਵਾਨ ਇਕ ਘਰ ‘ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ । ਸ਼੍ਰੀ ਸਿੰਘ ਨੇ ਕਿਹਾ ਕਿ ਜਾਂਚ ਅਨੁਸਾਰ ਮਾਨਿਕ ਬੱਬਰ ਦੇ ਹਰੀਸ਼ ਦੀ ਭੈਣ ਨਾਲ ਨਜ਼ਦੀਕੀ ਸਬੰਧ ਸਨ ਅਤੇ ਹਾਲ ਹੀ ਵਿੱਚ ਹੋਏ ਘਟਨਾਕ੍ਰਮ ਦੌਰਾਨ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ।

ਡਿਪਟੀ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਕਿਉਂਕਿ ਪੁਲਿਸ ਨੂੰ ਮੁਲਜ਼ਮਾਂ ਦੇ ਟਿਕਾਣੇ ਦੇ ਸੰਬੰਧ ਵਿੱਚ ਅਹਿਮ ਸੁਰਾਗ ਮਿਲੇ ਹਨ। ਦੋਵਾਂ ਖਿਲਾਫ਼ ਥਾਣਾ ਭਾਰਗੋ ਕੈਂਪ ਵਿੱਚ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *

error: Content is protected !!