ਮੁੰਬਈ ਵਿਖੇ ਕਰਵਾਏ ਗਏ ਹੁਨਰ ਹਾਟ ਦੇ 40ਵੇਂ ਐਡੀਸ਼ਨ ਦੌਰਾਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ ਰਾਖੀ ਗੁਪਤਾ ਭੰਡਾਰੀ ਦਾ ਸਨਮਾਨ

ਨਵੀਂ ਦਿੱਲੀ, 27  ਅਪਰੈਲ  2022  :   ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ,ਨਵੀਂ ਦਿੱਲੀ, ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਪਾਏ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ।

ਇਹ ਸਨਮਾਨ ਸਮਾਰੋਹ ਹੁਨਰ ਹਾਟ ਦੇ 40ਵੇਂ ਐਡੀਸ਼ਨ ਨੂੰ ਮਨਾਉਣ ਲਈ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਵੱਲੋਂ 75ਵੇਂ ਆਜ਼ਾਦੀ ਕਾ ਮਹਾਂਓਤਸਵ ਤਹਿਤ ਇਨ੍ਹਾਂ ਸਮਾਗਮਾਂ ਨੂੰ ਉਸਾਰੂ ਤਰੀਕੇ ਨਾਲ ਆਯੋਜਿਤ ਕਰਨ ਵਾਲੀ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸ੍ਰੀਮਤੀ ਭੰਡਾਰੀ ਵੱਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਗਿਆ ਸੀ। ਇਸ ਮੌਕੇ ਪ੍ਰਬੰਧਕਾਂ ਦੀ ਗੁਜ਼ਾਰਿਸ਼ ਤੇ ਸ਼੍ਰੀਮਤੀ ਭੰਡਾਰੀ ਵਲੋਂ ਬਾਲੀਵੁੱਡ ਹਸਤੀਆਂ ਤੇ ਦਰਸ਼ਕਾਂ ਦੀ ਮੌਜੂਦਗੀ ਵਿਚ ਕੁਝ ਲਾਈਨਾ ਗਾ ਕੇ ਸੁਣਾਈਆਂ ਗਈਆਂ ।

ਸਥਾਨਕ ਕਲਾਕਾਰਾਂ ਤੇ ਹੁਨਰ ਨੂੰ ਪ੍ਰੋਤਸਾਹਿਤ ਕਰਨ ਲਈ ਹੁਨਰ ਹਾਟ ਦਾ 40ਵਾਂ ਐਡੀਸ਼ਨ ਮੁੰਬਾਈ ਵਿਖੇ ਕਰਵਾਇਆ ਗਿਆ ਜਿਸ ਵਿਚ ਪੂਰੇ ਮੁਲਕ ਵਿਚੋਂ 1000 ਦੇ ਕਰੀਬ ਕਲਾਕਾਰਾਂ ਤੇ ਸ਼ਿਲਪਕਾਰਾਂ ਵੱਲੋਂ ਭਾਗ ਲਿਆ ਗਿਆ।ਇਸ ਮੌਕੇ ਪ੍ਰਸਿੱਧ ਬਾਲੀਵੁੱਡ ਹਸਤੀਆਂ ਅਨੂ ਕਪੂਰ, ਦਲੇਰ ਮਹਿੰਦੀ, ਭੁਪਿੰਦਰ ਭੂਪੀ, ਪੰਕਜ ਉਦਾਸ, ਸੁਰੇਸ਼ ਵਾਡਕਰ, ਰਾਜੂ ਸ਼੍ਰੀਵਾਸਤਵਾ ਅਤੇ ਹੋਰ ਹਾਜਿਰ ਸਨ।

About The Author

error: Content is protected !!