ਵੱਡੀ ਖ਼ਬਰ : ਵੇਰਕਾ ਤੇ ਅਮੂਲ ਨੇ ਵਧਾਈ ਪੈਕੇਟ ਵਾਲੇ ਦੁੱਧ ਦੀ ਕੀਮਤ

28 ਫਰਵਰੀ  2022 : ਅਮੂਲ ਤੇ ਵੇਰਕਾ ਦਾ ਦੁੱਧ ਖਰੀਦਣਾ ਹੁਣ ਮਹਿੰਗਾ ਹੋ ਜਾਵੇਗਾ । ਪੂਰੇ ਦੇਸ਼ ਭਰ ਚ ਅਮੂਲ ਤੇ ਵੇਰਕਾ ਨੇ ਪੈਕੇਟ ਵਾਲੇ ਦੁੱਧ ਦੀ ਕੀਮਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ । ਦਸ ਦਈਏ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ ਅਤੇ ਇਹ ਨਵੀਆਂ ਕੀਮਤਾਂ 1 ਮਾਰਚ ਤੋਂ ਲਾਗੂ ਹੋ ਜਾਣਗੀਆਂ । ਗੁਜਰਾਤ ਦੇ ਅਹਿਮਦਾਬਾਦ ਅਤੇ ਸੋਰਾਸ਼ਟਰ ਦੇ ਬਾਜ਼ਾਰਾਂ ਵਿਚ Amul Gold ਦੀ ਕੀਮਤ 30 ਰੁਪਏ ਪ੍ਰਤੀ 500 ਮਿਲੀਲਿਟਰ ਹੋਵੇਗੀ ਅਮੂਲ ਤਾਜ਼ਾ ਦੀ ਕੀਮਤ 24 ਰੁਪਏ ਪ੍ਰਤੀ 500 ਮਿਲੀਲਿਟਰ,ਅਮੂਲ ਸ਼ਕਤੀ ਦੀ ਕੀਮਤ 27 ਰੁਪਏ ਪ੍ਰਤੀ 500 ਮਿਲੀਲਿਟਰ ਹੋਵੇਗੀ ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਜੁਲਾਈ 2021 ‘ਚ ਦੁੱਧ ਦੀ ਕੀਮਤ ਵਧਾਈ ਗਈ ਸੀ ਅਤੇ ਕਰੀਬ 7 ਮਹੀਨੇ 27 ਦਿਨਾਂ ਬਾਅਦ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ । ਇਹ ਵਾਧਾ ਅਮੂਲ ਦੁੱਧ ਦੇ ਸਾਰੇ ਬ੍ਰਾਂਡਾਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ਵਿੱਚ ਟੀ-ਸਪੈਸ਼ਲ, ਸੋਨਾ, ਤਾਜ਼ਾ, ਸ਼ਕਤੀ ਤੋਂ ਇਲਾਵਾ ਗਾਂ ਅਤੇ ਮੱਝ ਦਾ ਦੁੱਧ ਆਦਿ ਸ਼ਾਮਿਲ ਹੈ। ਕੰਪਨੀ ਨੇ ਕੀਮਤਾਂ ਵਧਣ ਦਾ ਕਾਰਨ ਉਤਪਾਦਨ ਲਾਗਤ ਦਾ ਵਧਣਾ ਦਸਿਆ ਹੈ ।

About The Author

error: Content is protected !!