ਪੜ੍ਹੋ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਮਹੱਤਵ
ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਹਰ ਸਾਲ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 2022 ਨੂੰ ਇਹ ਤਿਉਹਾਰ 1 ਮਾਰਚ ਨੂੰ ਮਨਾਇਆ ਜਾਵੇਗਾ।
ਮਹਾਸ਼ਿਵਰਾਤਰੀ ਦੇ ਅਵਸਰ ਤੇ ਸ਼ਰਧਾਲੂ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੋਨਾਂ ਦਾ ਵਿਆਹ ਹੋਇਆ ਸੀ। ਅਕਸਰ ਲੋਕ ਮਹਾਸ਼ਿਵਰਾਤਰੀ ਦੇ ਦਿਨ ਵਰਤ ਰੱਖਦੇ ਹਨ ਤੇ ਦਿਨ ਭਰ ਫੱਲ ਦਾ ਸੇਵਨ ਕਰਦੇ ਹਨ ਲੋਕਾਂ ਦਾ ਵਿਸ਼ਵਾਸ ਹੈ ਕਿ ਵਰਤ ਰੱਖਣ ਨਾਲ ਭਗਵਾਨ ਸ਼ਿਵ ਹਰ ਮਨੋਕਾਮਨਾ ਪੂਰੀ ਕਰਦੇ ਹਨ ।
ਇਸ ਦਿਨ ਵਿਸ਼ੇਸ਼ ਕਰਕੇ ਬੇਲ-ਪਤ੍ਰੀ, ਬੇਰ, ਤੇ ਦੁੱਧ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ ਜਾਂਦਾ ਹੈ ਦਿਨ ਦੇ ਚਾਰ ਪਹਿਰ ਮੰਦਿਰ ‘ਚ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ । ਇਸ ਦੇ ਨਾਲ ਹੀ ਕੁਝ ਦਿਨ ਪਹਿਲਾ ਤੋਂ ਗਲੀਆਂ ਚ ਸ਼ੋਭਾ ਯਾਤਰਾ ਨਿਕਲਦੀ ਹੈ ।
ਧਾਰਮਿਕ ਮਾਨਤਾ ਅਨੁਸਾਰ ਜੋ ਵਿਅਕਤੀ ਮਹਾਸ਼ਿਵਰਾਤਰੀ ਦਾ ਵਰਤ ਰੱਖਦਾ ਹੈ, ਉਸ ਨੂੰ ਸਾਰਾ ਸਾਲ ਵਰਤ ਰੱਖਣ ਦੇ ਬਰਾਬਰ ਦਾ ਫਲ ਮਿਲਦਾ ਹੈ।