ਪੰਜਾਬ ‘ਚ ਖਤਮ ਹੋਇਆ ਚੋਣ ਪ੍ਰਚਾਰ, ਹੁਣ ਵੋਟਰ ਦੀ ਵਾਰੀ

ਚੰਡੀਗੜ੍ਹ, 18 ਫਰਵਰੀ 2022 : ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅੱਜ ਸ਼ਾਮ 6 ਵਜੇ ਤੋਂ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਤੇ ਪਾਬੰਦੀ ਲਗਾ ਦਿਤੀ ਗਈ ਸੀ ਜਿਸ ਦੇ ਚਲਦਿਆ ਉਮੀਦਵਾਰ ਹੁਣ ਸਿਰਫ ਡੋਰ-ਟੁ-ਡੋਰ ਪ੍ਰਚਾਰ ਹੀ ਕਰ ਸਕਣਗੇ ।

ਦਸਣਯੋਗ ਹੈ ਕਿ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਜਿਥੇ ਪੰਜਾਬ ਦੀਆਂ ਕੁਲ 117 ਵਿਧਾਨ ਸਭ ਸੀਟਾਂ ‘ਤੇ 1304 ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ । ਜਿਕਰਯੋਗ ਹੈ ਕਿ ਇਸ ਵਾਰ ਸਿਆਸੀ ਪਾਰਟੀਆਂ ਅਕਾਲੀ ਦਲ, ਆਪ ‘ਤੇ ਕਾਂਗਰਸ ਵਿਚਾਲੇ ਤਿੱਖਾ ਮੁਕਾਬਲਾ ਹੋਣ ਜਾ ਰਿਹਾ ਹੈ ।

ਦਸ ਦਈਏ ਕਿ ਆਖਰੀ ਫੈਸਲਾ 10 ਮਾਰਚ ਨੂੰ ਹੋਵੇਗਾ ਜੋ ਕਿ 2 ਕਰੋੜ 14 ਲੱਖ 99 ਹਜ਼ਾਰ ਤੋਂ ਵੱਧ ਵੋਟਰਾਂ ਦੇ ਹੱਥ ‘ਚ ਹੈ ।

About The Author

error: Content is protected !!