ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ ਪਾਰਟੀ ਨੇ ਜਾਰੀ ਕੀਤਾ ਆਪਣਾ ਚੋਣ ਮੈਨੀਫੈਸਟੋ
ਚੰਡੀਗੜ੍ਹ, 18 ਫਰਵਰੀ 2022 : ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਤਿਆਰੀਆਂ ’ਚ ਲੱਗੀਆਂ ਹੋਈਆਂ ਹਨ। ਚੋਣਾਂ ਨੂੰ ਲੈ ਕੇ ਬੀਤੇ ਦਿਨੀਂ ਕਈ ਪਾਰਟੀਆਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਸੀ। ਚੋਣ ਪ੍ਰਚਾਰ ਦੇ ਆਖਰੀ ਦਿਨ (ਅੱਜ) ਕਾਂਗਰਸ ਪਾਰਟੀ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਜਿੱਤਣ ’ਤੇ ਹਰੇਕ ਪਰਿਵਾਰ ਨੂੰ 8 ਸਿਲੰਡਰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੰਧੂ ਨੇ ਕਿਹਾ ਕਿ ਪੰਜਾਬ ਦਾ ਹਰੇਕ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ। 3100 ਰੁਪਏ ਬਜ਼ੁਰਗਾਂ-ਜਨਾਨੀਆਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸਰਕਾਰੀ ਸਕੂਲਾਂ ’ਤੇ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਵਾਲੇ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਸਿਹਤ ਸਹੂਲਤਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੁਫ਼ਤ ਹੈਲਥ ਸਰਵਿਸ ਦਿੱਤੀ ਜਾਵੇਗੀ। 350 ਰੁਪਏ ਮਨਰੇਗਾ ਸਕਿਮ ਦੇ ਤਹਿਤ ਮਿਲਣਗੇ। ਮਜ਼ਦੂਰਾਂ ਨੂੰ 100 ਦੀ ਜਗ੍ਹਾ 150 ਦਿਨਾਂ ਦਾ ਰੁਜ਼ਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 2 ਤੋਂ 12 ਲੱਖ ਰੁਪਏ ਦਾ ਲੋਨ ਹੋਮ ਰੁਜ਼ਗਾਰ ਵਾਸਤੇ ਦਿੱਤਾ ਜਾਵੇਗਾ।