ਚੋਣਾਂ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚਾ ਨੂੰ ਵਡਾ ਝਟਕਾ
ਚੰਡੀਗੜ੍ਹ, 1 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕਦਮ ਪਹਿਲਾਂ ਕਿਸਾਨਾਂ ਨੂੰ ਵੱਡਾ ਝੱਟਕਾ ਮਿਲਿਆ ਹੈ । ਦਸ ਦਈਏ ਕਿ ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚਾ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਜਿਸ ਦੇ ਤਹਿਤ ਕਿਸਾਨ ਆਗੂ ਹੁਣ ਆਜ਼ਾਦ ਤੋਰ ‘ਤੇ ਚੋਣਾਂ ਲੜਨਗੇ । ਉਹਨਾਂ ਦਾ ਦਾਅਵਾ ਹੈ ਕਿ ‘ਆਪ’ ਪਾਰਟੀ ਕਿਸਾਨਾਂ ਦੇ ਸੰਗਠਨ ਤੋਂ ਘਬਰਾਈ ਹੋਈ ਹੈ, ਜਿਸ ਦੇ ਤਹਿਤ ਪਾਰਟੀ ਦੀ ਰੇਜਿਸਟ੍ਰੇਸ਼ਨ ਨਹੀਂ ਕੀਤੀ ਗਈ । ਇਸ ਕਰਕੇ ਕਿਸਾਨਾਂ ਵਲੋਂ ਚੋਣਾਂ ਚ ਆਜ਼ਾਦ ਖੜੇ ਹੋਣ ਦਾ ਫੈਸਲਾ ਲਿਆ ਗਿਆ ਹੈ ।
ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ 2022 ਚੋਣਾਂ 20 ਫਰਵਰੀ ਨੂੰ ਪੈਣਗੀਆਂ ਅਤੇ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਤੇ ਕਿਸਾਨਾਂ ਨੂੰ ਚੋਣ ਕਮਿਸ਼ਨ ਵਲੋਂ ਵੱਡਾ ਝੱਟਕਾ ਦਿੱਤਾ ਗਿਆ ਹੈ।