ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਲਾਲਚ, ਡਰ, ਭੈਅ ਤੋਂ ਵੋਟ ਪਾਉਣ ਦੀ ਅਪੀਲ

ਚੋਣਾਂ ਦੌਰਾਨ ਟੋਲ ਫਰੀ ਨੰਬਰ 1950 ਜਾਂ 01652—227827 ‘ਤੇ ਦਰਜ਼ ਕਰਵਾਈ ਜਾ ਸਕਦੀ ਹੈ ਸ਼ਿਕਾਇਤ- ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 13 ਜਨਵਰੀ 2022 : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਾ 171—ਬੀ ਭਾਰਤੀ ਦੰਡ ਸੰਘਤਾ, 1860 ਦੇ ਅਨੁਸਾਰ ਚੋਣਾਂ ਦੌਰਾਨ ਜੇਕਰ ਕੋਈ ਵਿਅਕਤੀ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦਾ ਲਾਲਚ ਜਾਂ ਲੁਭਾਉਣ ਲਈ ਨਗਦੀ ਜਾਂ ਕਿਸੇ ਪ੍ਰਕਾਰ ਦੀ ਹੋਰ ਵਸਤੂ ਦੇ ਕੇ ਕਿਸੇ ਦੇ ਚੋਣ ਵਿੱਚ ਮੱਤਦਾਨ ਕਰਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਦਾ ਹੈ, ਅਜਿਹੇ ਵਿਅਕਤੀ ‘ਤੇ ਧਾਰਾ 171—ਬੀ ਦੇ ਅਧੀਨ 1 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ।

ਉਨ੍ਹਾਂ ਅੱਗੇ  ਦੱਸਿਆ ਕਿ ਧਾਰਾ 171—ਸੀ ਭਾਰਤੀ ਦੰਡ ਸੰਘਤਾ, 1860 ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਉਮੀਦਵਾਰ ਜਾਂ ਮੱਤਦਾਤਾ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਕਰਨ ਦਾ ਡਰਾਵਾ ਦਿੰਦਾ ਹੈ ਤਾਂ ਉਸ ਲਈ ਧਾਰਾ 171—ਸੀ ਦੇ ਅਧੀਨ 1 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ । ਉਨ੍ਹਾਂ ਦੱਸਿਆ ਕਿ ਕਿਸੇ ਪ੍ਰਕਾਰ ਦਾ ਲਾਲਚ ਜਾਂ ਰਿਸ਼ਵਤ ਦੇਣ ਜਾਂ ਲੈਣ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਤੌਰ ‘ਤੇ ਪਰਚਾ ਦਰਜ ਕਰਨ ਸਬੰਧੀ ਅਤੇ ਜੇਕਰ ਕੋਈ ਵਿਅਕਤੀ ਕਿਸੇ ਵਿਅਕਤੀ ਜਾਂ ਮੱਤਦਾਤਾ ਨੂੰ ਕੋਈ ਡਰਾਵਾ ਜਾਂ ਧਮਕੀ ਦਿੰਦਾ ਹੈ ਉਸ ਖਿਲਾਫ ਕਾਰਵਾਈ ਕਰਨ ਲਈ ਉੱਡਣਦਸਤਾ (ਫਲਾਇੰਗਸਕੁਆਇਡ) ਟੀਮਾਂ ਗਠਿਤ ਕੀਤੀਆਂ ਗਈਆ ਹਨ।

ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ  ਕਿ ਜੇਕਰ ਕੋਈ ਵਿਅਕਤੀ ਵੋਟਾਂ ਲਈ ਕਿਸੇ ਪ੍ਰਕਾਰ ਦਾ ਲਾਲਚ, ਧਮਕੀ ਜਾਂ ਕਿਸੇ ਨਾਗਰਿਕ ਨੂੰ ਰਿਸ਼ਵਤ ਦਿੰਦਾ ਹੈ, ਤਾਂ ਤੁਰੰਤ ਇਸ ਬਾਰੇ ਟੋਲ ਫਰੀ ਨੰਬਰ 1950 ਜਾਂ 01652—227827 ਸਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ। ਇਹ ਸ਼ਿਕਾਇਤ ਸੈੱਲ 24 ਘੰਟੇ ਕੰਮ ਕਰ ਰਿਹਾ ਹੈ।

About The Author

error: Content is protected !!