ਸੀ ਵਿਜਲ ਐਪ ਰਾਹੀਂ ਫਾਜ਼ਿਲਕਾ ਵਿੱਚ ਆਈਆਂ 12 ਸ਼ਿਕਾਇਤਾਂ, 100 ਮਿੰਟ ਦੇ ਅੰਦਰ ਕੀਤਾ ਨਿਪਟਾਰਾ

ਫਾਜ਼ਿਲਕਾ , 31 ਮਾਰਚ ਫਾਜਿਲਕਾ ਜ਼ਿਲੇ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਹੈ ਕਿ ਆਦਰਸ਼ ਚੋਣ ਜਾਬਤਾ ਲਾਗੂ ਕਰਨ ਹਿੱਤ ਚੋਣ ਕਮਿਸ਼ਨ ਵੱਲੋਂ ਬਣਾਈ ਸੀ ਵਿਜਲ ਮੋਬਾਈਲ ਐਪ ਰਾਹੀਂ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਜ਼ਿਲ੍ਹੇ ਵਿੱਚ ਹੁਣ ਤੱਕ 12 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਹਨਾਂ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਤ ਸਮਾਂ ਹੱਦ ਭਾਵ ਹਰੇਕ ਸ਼ਿਕਾਇਤ ਦਾ ਨਿਪਟਾਰਾ 100 ਮਿੰਟ ਦੇ ਅੰਦਰ ਅੰਦਰ ਕਰ ਦਿੱਤਾ ਗਿਆ।
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਸੀ ਵਿਜਲ ਮੋਬਾਈਲ ਐਪ ਰਾਹੀਂ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ। ਉਨਾਂ ਦੱਸਿਆ ਕਿ ਸੀ ਵਿਜਲ ਐਪ ਰਾਹੀਂ ਸ਼ਿਕਾਇਤ ਕਰਦੇ ਸਮੇਂ ਨਾਗਰਿਕ ਆਪਣੀ ਪਹਿਚਾਨ ਨੂੰ ਗੁਪਤ ਵੀ ਰੱਖ ਸਕਦਾ ਹੈ। ਪਰ ਜੇਕਰ ਉਹ ਆਪਣੀ ਪਹਿਚਾਣ ਗੁਪਤ ਰੱਖੇਗਾ ਤਾਂ ਆਪਣੀ ਸ਼ਿਕਾਇਤ ਨੂੰ ਟਰੈਕ ਨਹੀਂ ਕਰ ਪਾਏਗਾ ਅਤੇ ਜੇਕਰ ਉਹ ਆਪਣੀ ਪਹਿਚਾਣ ਪ੍ਰਗਟ ਕਰਦਾ ਹੈ ਤਾਂ ਉਹ ਸ਼ਿਕਾਇਤ ਨੂੰ ਟਰੈਕ ਕਰ ਸਕਦਾ ਹੈ ਭਾਵ ਜਾਣ ਸਕਦਾ ਹੈ ਕਿ ਉਸਦੀ ਸ਼ਿਕਾਇਤ ਤੇ ਕੀ ਕਾਰਵਾਈ ਹੋਈ । ਉਹਨਾਂ ਨੇ ਕਿਹਾ ਕਿ ਇਸ ਐਪ ਰਾਹੀਂ ਨਾਗਰਿਕ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਜਿਵੇਂ ਕਿਸੇ ਸਰਕਾਰੀ ਇਮਾਰਤ ਤੇ ਸਿਆਸੀ ਇਸ਼ਤਿਹਾਰਬਾਜੀ, ਕਿਸੇ ਨਿੱਜੀ ਸੰਪੱਤੀ ਤੇ ਬਿਨਾਂ ਪ੍ਰਵਾਣਗੀ ਇਸ਼ਤਿਹਾਰਬਾਜ਼ੀ, ਪੇਡ ਨਿਊਜ਼, ਨਸ਼ੇ ਵੰਡਣ, ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਦੀ ਵੰਡ, ਨਫਰਤੀ ਭਾਸ਼ਣ ਆਦਿ ਵਰਗੀਆਂ ਉਲੰਘਣਾਵਾਂ ਦੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਉਹਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਆਸ ਪਾਸ ਕਿਤੇ ਵੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਉਹ ਬੇਝਿਜਕ ਸੀ ਵਿਜਲ ਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਉਣ। ਇਸ ਐਪ ਰਾਹੀਂ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਹੱਲ 100 ਮਿੰਟ ਦੇ ਅੰਦਰ ਅੰਦਰ ਕੀਤਾ ਜਾਂਦਾ ਹੈ।।

About The Author

You may have missed

error: Content is protected !!