ਫਾਜਿਲਕਾ ਜਿਲੇ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ

ਫਾਜ਼ਿਲਕਾ , 10 ਅਪ੍ਰੈਲ | ਡਾ ਚੰਦਰ ਸ਼ੇਖਰ ਸਿਵਲ ਸਰਜਨ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜਿਲਕਾ ਵਿਖੇ ਹੋਮਿਓਪੈਥੀ ਇੱਕ ਸਿਹਤ, ਇੱਕ ਪਰਿਵਾਰ ਥੀਮ ਹੇਠ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ।  ਇਸ ਦੇ ਨਾਲ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਮੈਡੀਕਲ ਕੈਂਪ ਲਗਾਏ ਗਏ ਅਤੇ ਲੋਕਾ ਨੂੰ ਹੋਮੀਓਪੈਥਿਕ ਦਵਾਇਆ ਪ੍ਰਯੋਗ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਮੇਂ ਡਾ ਗੁਰਮੀਤ ਸਿੰਘ ਰਾਏ ਹੋਮਿਓਪੈਥਿਕ ਮੈਡੀਕਲ ਅਫ਼ਸਰ ਅਤੇ ਮੁਕੇਸ਼ ਕੁਮਾਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਮਨ ਚਿਕਿਤਸਕ ਅਤੇ ਰਸਾਇਣ ਵਿਗਿਆਨੀ ਡਾ ਸੈਮੂਅਲ ਹੈਨੇਮੈਨ ਦੇ 10 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦਾ ਸਨਮਾਨ ਕਰਨ ਅਤੇ ਹੋਮਿਓਪੈਥੀ ਦਵਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਹੋਮਿਓਪੈਥੀ ਦਵਾਈਆਂ ਵੀ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ ਅਤੇ ਇਸਦੇ ਮਾੜੇ ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਇਹ ਸਰੀਰ ਦੀਆਂ ਸਵੈ ਇਲਾਜ ਸ਼ਕਤੀਆਂ ਤੇ ਭਰੋਸਾ ਕਰਦੇ ਹਨ। ਇਸ ਸਮੇਂ ਡਾ ਸੈਮੂਅਲ ਹੈਨੇਮਨ ਦਾ ਜਨਮ ਦਿਨ ਮਨਾਇਆ ਗਿਆ।

ਇਸ ਦੌਰਾਨ ਸੀ ਐਚ ਸੀ ਡੱਬਵਾਲਾ ਕਲਾ ਵਿਖੇ ਲੋਕਾ ਨੂੰ ਡਾਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਹੁਣ ਦੇ ਸਮੇਂ ਵਿੱਚ ਹੋਮੀਓਪੈਥਿਕ ਪ੍ਰਣਾਲੀ ਕਾਮਯਾਬ ਸਾਬਿਤ ਹੋ ਰਹੀ ਹੈ ਜਿਸ ਨਾਲ ਇਹ ਸਸਤੀ ਅਤੇ ਆਮ ਲੋਕਾਂ ਦੀ ਪਹੁੰਚ ਵਿੱਚ ਹੈ। ਉਹਨਾਂ ਦੱਸਿਆ ਕਿ ਇਸ ਦਵਾਈ ਦਾ ਕੋਈ ਦੁਸ਼ਪਰਭਵ ਨਹੀਂ ਹੈ ਬਲਕਿ ਇਹ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਦੀ ਹੈ।

ਇਸ ਸਮੇਂ  ਐੱਸ ਐਮ ਓ ਡਾਕਟਰ ਪੰਕਜ ਚੌਹਾਨ ,ਡਾ ਆਮਨਾ ਕੰਬੋਜ਼, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ  ਗੁਰਮਿੰਦਰ ਸਿੰਘ ਫਾਰਮਾਸਿਸਟ ਹਾਜ਼ਰ ਸਨ।

About The Author

You may have missed