ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ

ਲੁਧਿਆਣਾ , 28 ਮਾਰਚ | ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਸ ਦੇ ਪਰਿਵਾਰ ਨੂੰ 1.2 ਲੱਖ ਰੁਪਏ ਦਾ ਚੈੱਕ ਸੌਂਪਿਆ। ਚਾਰ ਸਾਲਾਂ ਲਈ ਇੰਨੀ ਹੀ ਰਾਸ਼ੀ ਤਰੁਣ ਸ਼ਰਮਾ ਨੂੰ ਸਰਕਾਰੀ ਸਕੂਲ ਖੰਨਾ ਦੀਆਂ ਲੜਕੀਆਂ ਵਿੱਚ ਕਰਾਟੇ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੀ ਦਿੱਤੀ ਜਾਵੇਗੀ।

ਵੀ.ਐਸ.ਐਸ.ਐਲ. ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਏ.ਡੀ.ਸੀ. ਆਫਿਸ ਦੇ ਏ.ਪੀ.ਓ ਅਵਤਾਰ ਸਿੰਘ ਦੇ ਦਫ਼ਤਰ ਵਿੱਚ ਸ਼ਰਮਾ ਦੇ ਭਰਾ ਨੂੰ ਚੈਕ ਸੌਂਪਿਆ।

ਤਰੁਣ ਸ਼ਰਮਾ ਅਤੇ ਉਸਦੇ ਭਰਾ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿਉਂਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇਸ ਔਖੀ ਘੜੀ ਵਿੱਚ ਸਹਿਯੋਗ ਕੀਤਾ ਜਦੋਂ ਉਹ ਸਖਤ ਸੰਘਰਸ਼ ਕਰ ਰਿਹਾ ਸੀ।

ਤਰੁਣ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਐਮ.ਡੀ. ਸਚਿਤ ਜੈਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਜੋ ਸਿਹਤ ਦੀ ਤੰਦਰੁਸਤੀ ਲਈ ਜ਼ਰੂਰੀ ਹਨ ਕਿਉਂਕਿ ਅਜੋਕੇ ਸਮੇਂ ਵਿੱਚ ਬੱਚੇ ਡਿਜੀਟਲ ਡਿਵਾਈਸਾਂ ਵਿੱਚ ਰੁੱਝੇ ਹੋਏ ਹਨ ਅਤੇ ਸਰੀਰਕ ਕਸਰਤ ਨੂੰ ਭੁਲਾਈ ਬੈਠੇ ਹਨ।

ਅਮਿਤ ਧਵਨ ਨੇ ਇਹ ਵੀ ਸਾਂਝਾ ਕੀਤਾ ਕਿ ਵਰਧਮਾਨ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਤਰੁਣ ਦੇ ਸਹਿਯੋਗ ਲਈ ਅੱਗੇ ਆਈ ਹੈ ਅਤੇ ਪ੍ਰੋਜੈਕਟ ਖੇਲ ਪ੍ਰੋਤਸਾਹਨ ਰਾਹੀਂ ਉਸ ਵੱਲੋਂ ਸਰਕਾਰੀ ਸਕੂਲ ਖੰਨਾ ਵਿੱਚ ਲੜਕੀਆਂ ਨੂੰ ਕਰਾਟੇ ਸਿਖਾਏ ਜਾਣਗੇ।

About The Author

You may have missed