ਯੂਐਸ-ਬ੍ਰਿਟੇਨ ਨੇ 6 ਦੇਸ਼ਾਂ ਦੇ ਸਮਰਥਨ ਨਾਲ ਹਾਉਤੀ ਬਾਗੀਆਂ ਦੇ ਵਿਰੁੱਧ ਕੀਤੇ ਹਮਲੇ, 18 ਟਕਾਣੇ ਕੀਤੇ ਤਬਾਹ

ਵਾਸ਼ਿੰਗਟਨ , 25 ਫਰਵਰੀ । ਹਾਉਤੀ ਬਾਗੀਆਂ ਦੇ ਟਿਕਾਣਿਆਂ ‘ਤੇ ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਦੁਆਰਾ ਕਾਰਵਾਈ ਜਾਰੀ ਹੈ। ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਨੇ ਯਮਨ ਵਿੱਚ ਹਾਉਤੀ ਬਾਗੀਆਂ ਦੇ 18 ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਨੇ ਇਹ ਕਾਰਵਾਈ ਰੈੱਡ ਲਗਾਰ ਅਤੇ ਅਦਨ ਦੀ ਖਾੜੀ ‘ਚ ਹਾਉਤੀ ਬਾਗੀਆਂ ਵੱਲੋਂ ਜਹਾਜ਼ਾਂ ‘ਤੇ ਕੀਤੇ ਗਏ ਹਮਲਿਆਂ ਦੇ ਜਵਾਬ ‘ਚ ਕੀਤੀ ਹੈ।

ਅਮਰੀਕੀ ਅਤੇ ਬ੍ਰਿਟਿਸ਼ ਫੌਜਾਂ ਨੇ 18 ਟਿਕਾਣਿਆਂ ਨੂੰ ਕੀਤਾ ਤਬਾਹ

ਅਧਿਕਾਰੀਆਂ ਨੇ ਕਿਹਾ ਕਿ ਯੂਐਸ ਅਤੇ ਬ੍ਰਿਟਿਸ਼ ਬਲਾਂ ਨੇ ਸ਼ਨੀਵਾਰ ਨੂੰ ਯਮਨ ਵਿੱਚ ਇੱਕ ਦਰਜਨ ਤੋਂ ਵੱਧ ਹਾਉਤੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅਮਰੀਕਾ ਨੇ ਹਾਉਤੀ ਬਾਗੀਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਯਮਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਹਿੱਸਿਆਂ ਨੂੰ ਕੰਟਰੋਲ ਕਰਦੇ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਯਮਨ ‘ਚ ਅੱਠ ਥਾਵਾਂ ‘ਤੇ ਇਹ ਫੌਜੀ ਕਾਰਵਾਈ ਕੀਤੀ ਗਈ ਹੈ, ਜਿਸ ‘ਚ ਹੂਤੀ ਬਾਗੀਆਂ ਦੇ 18 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਭੂਮੀਗਤ ਹਥਿਆਰ ਅਤੇ ਮਿਜ਼ਾਈਲ ਸਟੋਰੇਜ ਸੁਵਿਧਾਵਾਂ, ਹਵਾਈ ਰੱਖਿਆ ਪ੍ਰਣਾਲੀ, ਰਾਡਾਰ ਅਤੇ ਇੱਕ ਹੈਲੀਕਾਪਟਰ ਸ਼ਾਮਲ ਸਨ।

ਅਮਰੀਕਾ ਨੇ ਹਾਉਤੀ ਬਾਗੀਆਂ ਨੂੰ ਦਿੱਤੀ ਚਿਤਾਵਨੀ

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਹਮਲੇ ਦਾ ਉਦੇਸ਼ ਈਰਾਨ ਸਮਰਥਿਤ ਹਾਉਤੀ ਬਾਗੀਆਂ ਦੀ ਤਾਕਤ ਨੂੰ ਹੋਰ ਘਟਾਉਣਾ ਸੀ। ਆਸਟਿਨ ਨੇ ਕਿਹਾ ਕਿ ਅਸੀਂ ਹੂਥੀਆਂ ਨੂੰ ਸਪੱਸ਼ਟ ਤੌਰ ‘ਤੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਉਨ੍ਹਾਂ ਨੇ ਆਪਣੇ ਗੈਰ-ਕਾਨੂੰਨੀ ਹਮਲੇ ਬੰਦ ਨਾ ਕੀਤੇ ਤਾਂ ਭਵਿੱਖ ‘ਚ ਉਨ੍ਹਾਂ ਖਿਲਾਫ ਇਸੇ ਤਰ੍ਹਾਂ ਦੀ ਫੌਜੀ ਕਾਰਵਾਈ ਕੀਤੀ ਜਾਵੇਗੀ।

ਅਮਰੀਕਾ ਅਤੇ ਬਰਤਾਨੀਆ ਨੂੰ ਇਨ੍ਹਾਂ ਦੇਸ਼ਾਂ ਦਾ ਮਿਲਿਆ ਸਮਰਥਨ

ਅਮਰੀਕੀ ਅਤੇ ਬ੍ਰਿਟਿਸ਼ ਫੌਜ ਦੀ ਇਸ ਕਾਰਵਾਈ ਨੂੰ ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਨੀਦਰਲੈਂਡ ਅਤੇ ਨਿਊਜ਼ੀਲੈਂਡ ਦਾ ਸਮਰਥਨ ਮਿਲਿਆ ਹੈ। ਹਾਉਤੀ ਵਿਦਰੋਹੀਆਂ ਦੁਆਰਾ ਚਲਾਈ ਜਾਂਦੀ ਇੱਕ ਸਮਾਚਾਰ ਏਜੰਸੀ ਅਲ-ਮਸੀਰਾਹ ਟੀਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਨੇ ਰਾਜਧਾਨੀ ਸਨਾ ਵਿੱਚ ਲੜੀਵਾਰ ਹਮਲੇ ਕੀਤੇ ਹਨ।

About The Author

You may have missed