ਖੱਡ ”ਚ ਡਿੱਗਿਆ ਟਰੱਕ, 14 ਲੋਕਾਂ ਦੀ ਦਰਦਨਾਕ ਮੌਤ

ਮਨੀਲਾ , 21 ਫਰਵਰੀ । ਮੱਧ ਫਿਲੀਪੀਨਜ਼ ਦੇ ਨੇਗਰੋਸ ਓਰੀਐਂਟਲ ਸੂਬੇ ਵਿਚ ਬੁੱਧਵਾਰ ਨੂੰ ਇਕ ਟਰੱਕ ਚਟਾਨ ਤੋਂ ਡਿੱਗ ਕੇ ਖੱਡ ਵਿਚ ਜਾ ਪਿਆ। ਇਸ ਹਾਦਸੇ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਟਰੱਕ ਹਾਈਵੇਅ ‘ਤੇ ਜਾ ਰਿਹਾ ਸੀ ਜਦੋਂ ਮਬੀਨੇ ਕਸਬੇ ‘ਚ ਡਰਾਈਵਰ ਨੇ ਵਾਹਨ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਪਲਟ ਗਿਆ ਅਤੇ ਖੱਡ ‘ਚ ਜਾ ਡਿੱਗਾ।
ਪਲਟੇ ਟਰੱਕ ਨੇ ਸਵਾਰੀਆਂ ਨੂੰ ਗੱਡੀ ਹੇਠ ਦੱਬ ਲਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਮੌਜੂਦ ਸਨ।