ਨਿਰਪੱਖ ਤੇ ਸ਼ਾਂਤਮਈ ਚੋਣਾਂ ਲਈ ਚੋਣ ਅਮਲੇ ਨੂੰ ਦਿੱਤੀ ਸਿਖਲਾਈ

ਫਾਜ਼ਿਲਕਾ , 28 ਮਈ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਚੋਣ ਅਮਲੇ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਚੋਣ ਅਮਲਾ ਵੋਟਾਂ ਬਾਰੇ ਹਰੇਕ ਬਾਰੀਕੀ ਤੋਂ ਜਾਣੂੰ ਹੋਵੇ। ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ *ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੀ ਹਾਜਰੀ ਵਿਚ ਕਿਸੇ ਹੋਰ ਚੋਣ ਡਿਉਟੀ ਵਿਚ ਲਗੇ ਹੋਣ ਕਰਕੇ ਪਹਿਲਾਂ ਦਿੱਤੀ ਗਈ ਸਿਖਲਾਈ ਤੋਂ ਵਾਂਝੇ ਰਹਿ ਗਏ ਮਾਇਕ੍ਰੋ ਆਬਜਰਵਰਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਸਟਰ ਟੇਰਨਰਾਂ ਵੱਲੋਂ ਸਿਖਲਾਈ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਵੋਟਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਵੇ, ਇਸ ਲਈ ਸਮੂਹ ਚੋਣ ਅਮਲੇ ਨੂੰ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 191 ਮਾਇਕ੍ਰੋ ਆਬਜਰਵਰ ਤਾਇਨਾਤ ਕੀਤੇ ਗਏ ਹਨ ਜੋ ਕਿ ਸੰਵੇਦਨਸ਼ੀਲ ਬੂਥਾਂ ਤੇ ਜਨਰਲ ਅਬਜਰਵਰ ਦੇ ਪ੍ਰਤੀਨਿਧੀ ਵਜੋਂ ਨਿਗਰਾਨੀ ਕਰਣਗੇ ਅਤੇ ਚੋਣ ਤੋਂ ਬਾਅਦ ਆਪਣੀ ਰਿਪੋਰਟ ਜਨਰਲ ਅਬਜਰਵਰ ਨੂੰ ਹੀ ਦੇਣਗੇ। ਇਹ ਮਾਇਕ੍ਰੋ ਆਬਜਰਵਰ ਮੋਕ ਪੋਲ ਤੋਂ ਲੈਕੇ ਪੋਲਿੰਗ ਸਟੇਸ਼ਨ ਤੇ ਸੁਰੱਖਿਆ, ਚੋਣ ਅਮਲੇ, ਪਾਰਟੀਆਂ ਦੇ ਏਂਜਟਾਂ ਆਦਿ ਸਭ ਤੇ ਨਿਗਾ ਰੱਖਣਗੇ ਅਤੇ ਯਕੀਨੀ ਬਣਾਉਣਗੇ ਕਿ ਸਾਰੀਆਂ ਪ੍ਰਕ੍ਰਿਆਵਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਹੋ ਰਹੀਆਂ ਹੋਣ।

ਇਹ ਟ੍ਰੇਨਿੰਗ ਮਾਸਟਰ ਟਰੇਨਰ ਸੰਦੀਪ ਅਨੇਜਾ ਨੇ ਦਿੱਤੀ। ਇਸ ਮੌਕੇ ਨੋਡਲ ਅਫ਼ਸਰ ਡਾ: ਵਿਸ਼ਾਲੀ ਅਤੇ ਹੋਰ ਅਧਿਕਾਰੀ ਹਾਜਰ ਸਨ।

About The Author

error: Content is protected !!