ਨਾਰਦਨ ਬਾਈਪਾਸ ’ਤੇ ਚੱਲਿਆ ਵਣ ਵਿਭਾਗ ਦਾ ਪੀਲਾ ਪੰਜਾ

ਪਟਿਆਲਾ , 6 ਮਾਰਚ | ਨਾਰਦਨ ਬਾਈਪਾਸ ’ਤੇ ਵਣ ਮੰਡਲ ਅਫ਼ਸਰ, ਪਟਿਆਲਾ ਮੈਡਮ ਵਿੱਦਿਆ ਸਾਗਰੀ ਆਰ.ਯੂ. (ਆਈ.ਐਫ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਣ ਰੇਂਜ ਅਫ਼ਸਰ, ਪਟਿਆਲਾ ਸਵਰਨ ਸਿੰਘ ਦੀ ਅਗਵਾਈ ਵਿੱਚ ਵਣ ਵਿਭਾਗ ਦੀ ਜਗ੍ਹਾ ਵਿੱਚ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਜੇ.ਸੀ.ਬੀ ਨਾਲ ਹਟਾਏ ਗਏ।
ਵਣ ਰੇਂਜ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਭਾਗ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਕਾਰਵਾਈ ਜਾਰੀ ਰਹੇਗੀ ਅਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਆਰੰਭੀ ਜਾਵੇਗੀ। ਇਸ ਮੌਕੇ ਤੇ ਰਮਨਪ੍ਰੀਤ ਸਿੰਘ ਬਲਾਕ ਅਫ਼ਸਰ, ਵਿਕਰਮਜੀਤ ਸਿੰਘ, ਅਮਨਦੀਪ ਸਿੰਘ, ਅਮਰਿੰਦਰ ਸਿੰਘ  ਬੀਟ ਇੰਚਾਰਜ ਅਤੇ ਰਣਜੀਤ ਮਨੀ ਹਾਜ਼ਰ ਸਨ।

About The Author

You may have missed