ਵਿਦਿਆਰਥੀ ਨੇ ਹੱਥ ਨਾਲ ਤਿਆਰ ਕੀਤੀ ਤਸਵੀਰ ਡਿਪਟੀ ਕਮਿਸ਼ਨਰ ਨੂੰ ਕੀਤੀ ਭੇਂਟ

ਫਾਜਿ਼ਲਕਾ , 28 ਨਵੰਬਰ | ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਜਿੰਨ੍ਹਾਂ ਨੇ ਲਰਨ ਐਂਡ ਗ੍ਰੋਅ ਪ੍ਰੋਗਰਾਮ ਸ਼ੁਰੂ ਕਰਕੇ ਵਿਦਿਆਰਥੀਆਂ ਨਾਲ ਸਾਂਝ ਪਾਈ ਸੀ, ਉਨ੍ਹਾਂ ਦੇ ਦਫ਼ਤਰ ਹੁਣ ਆਮ ਲੋਕਾਂ ਵਾਂਗ ਵਿਦਿਆਰਥੀ ਵੀ ਉਨ੍ਹਾਂ ਨੂੰ ਮਿਲਣ ਆਉਣ ਲੱਗੇ ਹਨ।
ਅੱਜ ਸੈਕਰਡ ਹਾਰਟ ਸਕੂਲ ਦਾ ਵਿਦਿਆਰਥੀ ਹਾਰਦਿਕ ਸੇਤੀਆ ਪੁੱਤਰ ਰਮਨ ਸੇਤੀਆ ਵਿਸੇਸ਼ ਤੌਰ ਤੇ ਆਪਣੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਿਆਰ ਕੀਤੀ ਤਸਵੀਰ ਡਿਪਟੀ ਕਮਿਸ਼ਨਰ ਨੂੰ ਭੇਂਟ ਕਰਨ ਪੁੱਜਿਆ। ਉਸਨੇ ਦੱਸਿਆ ਕਿ ਉਸਨੇ ਗੁਰਪੁਰਬ ਦੇ ਸਬੰਧ ਵਿਚ ਇਹ ਤਸਵੀਰ ਤਿਆਰ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀ ਨੂੰ ਉਸਦੇ ਚੰਗੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ਅਤੇ ਉਸਦਾ ਜੀਵਨ ਵਿਚ ਅੱਗੇ ਵੱਧਣ ਲਈ ਮਾਰਗ ਦਰਸ਼ਨ ਕੀਤਾ।

About The Author

You may have missed