ਲੁਟ ਖੋਹ ਕਰਨ ਵਾਲੇ ਦੋਸ਼ੀਆ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਫਾਜਿਲਕਾ , 14 ਜਨਵਰੀ | ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐੱਸ.ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਾੜੇ ਅਨਸਰਾ ਅਤੇ ਲੁੱਟਾ ਖੋਹਾ ਦੀ ਵਾਰਦਾਤਾ ਨੂੰ ਅਣਜਾਮ ਦੇਣ ਵਾਲਿਆ ਖਿਲਾਫ ਕਾਰਵਾਈ ਕਰਦੇ ਹੋਏ ਸ੍ਰੀ ਅਰੁਣ ਮੁੰਡਨ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਅਬੋਹਰ (ਸ਼ਹਿਰੀ) ਦੀ ਅਗਵਾਈ ਹੇਠ ਇੰਸ: ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆ ਸਰਵਰ ਤੇ ਸ:ਥ: ਪਰਗਟ ਸਿੰਘ ਇੰਚਾ:ਚੋਕੀ ਕੱਲਰ ਖੇੜਾ ਸਮੇਤ ਪੁਲਿਸ ਨੇ ਟੈਕਨੀਕਲ ਤਰੀਕੇ ਨਾਲ ਮੁੱਕਦਮਾ ਨੰ:-03 ਮਿਤੀ 05-01-2024 ਅ/ਧ 392,34 ਭ:ਦ ਥਾਣਾ ਖੂਈਆ ਸਰਵਰ ਦੇ ਦੋਸ਼ੀਆਨ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਜੋ ਇਹ ਮੁਕਦਮਾ ਬਰ ਬਿਆਨ ਰਾਮ ਚੰਦਰ ਪੁੱਤਰ ਗੀਗਾਰਾਮ ਪੁੱਤਰ ਕਿਸਨਾ ਰਾਮ ਵਾਸੀ ਪਿੰਡ ਲੁਟੂ ਥਾਣਾ ਧੰਨਦੁਰੀ ਤਹਿਸੀਲ ਅਲਸੀਸਰ ਜਿਲ੍ਹਾ ਝੁਣਝਣ ਰਾਜਸਥਾਨ ਦੇ ਦਰਜ ਰਜਿਸਟਰ ਹੋਇਆ ਸੀ ਕਿ ਉਹ ਸੀਮਾਰ ਪੈਟਰੋਲ ਪੰਪਬਾਹੱਦ ਰਕਬਾ ਪਿੰਡ ਮੋਜਗੜ ਪਰ ਬਤੌਰ ਸੈਲਸਮੈਨ ਨੋਕਰੀ ਕਰਦਾ ਹੈ। ਮਿਤੀ 3,4-01-2024 ਦੀ ਵਿਚਕਾਰਲੀ ਰਾਤ ਵਕਤ ਕਰੀਬ 12.56 AM ਦਾ ਹੋਵੇਗਾ ਕਿ ਉਹ ਪੰਪ ਪਰ ਡਿਉਟੀ ਤੇ ਸੀਤਾਂ ਇਕ ਮੋਟਰ ਸਾਇਕਲ ਮਾਰਕਾ ਪੱਲਸਰ ਰੰਗ ਕਾਲਾ ਪਰ ਦੋ ਨੌਜਵਾਨ ਆਏ ਮੋਟਰਸਾਈਕਲ ਚਾਲਕਜਿਨ੍ਹਾ ਨੇ ਮੂੰਹ ਬੰਨੇ ਹੋਏ ਸੀ ਅਤੇ ਇਕ ਨੌਜਵਾਨਜਿਸ ਕੋਲ ਕਾਪਾ ਸੀ ਅਤੇ ਇੱਕ ਨੌਜਵਾਨ ਦੇ ਜਾਕੇਟ ਪਾਈ ਹੋਈ ਸੀਜਿਸ ਦੇ ਪਿਛੇ ਘੜੀਨੁਮਾ ਕਢਾਈ ਕੀਤੀ ਹੋਈ ਸੀਆਏ ਅਤੇ ਉਸ ਦੀ ਗਰਦਨ ਪਰ ਕਾਪਾ ਰੱਖ ਕੇ ਉਸ ਪਾਸੋ ਧੱਕੇ ਨਾਲ 511 ਰੁਪਏ ਦਾ ਪੈਟਰੋਲ ਮੋਟਰਸਾਈਕਲ ਦੀ ਟੈਕੀ ਵਿਚ ਪੁਆ ਲਿਆ ਅਤੇ 2980 ਰੁਪਏ ਉਸ ਦੀ ਜੇਬ ਵਿਚੋ ਧੱਕੇ ਨਾਲ ਕੱਢ ਲਏ ਅਤੇ ਉਹਨਾ ਦੇ ਤਿੰਨ ਮੋਬਾਇਲ ਫੋਨ ਲੁਟ ਕੇ ਫਰਾਰ ਹੋ ਗਏ। ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਦੇ ਦੋਸੀਆਨ ਗੁਰਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਗੁਰਸਿਮਰਨ ਸਿੰਘ ਪੁੱਤਰ ਬਲਕਾਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਸਰਾਵਾਂ ਬੋਦਲਾ ਤਹਿਸੀਲ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਟਰੇਸ ਕਰਕੇ ਮਿਤੀ 12-01-2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾ ਪਾਸੋ ਲੁੱਟ ਸਮੇ ਵਰਤਿਆ ਗਿਆ ਪੱਲਸਰ ਮੋਟਰਸਾਇਕਲਕਾਪਾਮੋਕੇ ਸਮੇ ਪਹਿਨੀ ਹੋਈ ਜਾਕੋਟ ਜਿਸ ਪਰ ਘੜੀਨੁਮਾ ਕੱਢਾਈ ਕੀਤੀ ਹੋਈ ਤਿੰਨ ਮੋਬਾਇਲ ਫੋਨ, 1150 ਰੁਪਏ ਬ੍ਰਾਮਦ ਕਰਵਾਏ ਗਏ ਹਨ। ਦੋਸ਼ੀਆਨ ਨੂੰ ਮਿਤੀ 13- 01-2024 ਨੂੰ ਪੇਸ਼ ਅਦਾਲਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਤਫਤੀਸ਼ ਤੋ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਮੁੱਖ ਤੌਰ ਤੇ ਪੈਟਰੋਲ ਪੰਪ ਅਤੇ ਰਾਹਗੀਰਾ ਨੂੰ ਵਾਰਦਾਤ ਲਈ ਟਾਰਗੇਟ ਕਰਦੇ ਸਨਮੁਢਲੀ ਪੁੱਛਗਿੱਛ ਮੁਤਾਬਿਕ ਇਹਨਾ ਨੇ ਉਕਤ ਪੈਟਰੋਲ ਪੰਪ ਤੋ ਇਲਾਵਾ ਜਿਲ੍ਹਾ ਫਾਜਿਲਕਾ ਵਿਚ ਜੁਨੇਜਾ ਪੈਟਰੋਲ ਪੰਪ ਖੁਈਆ ਸਰਵਰ ਤੋ ਖੋਹ ਕਰਨ ਦੀ ਕੋਸ਼ਿਸ ਕੀਤੀ ਤੇ ਇੱਕ ਪੈਦਲ ਵਿਅਕਤੀ ਪਾਸੋ ਮੋਬਾਇਲ ਤੇ ਕਾਗਜਾਤ ਖੋਹ ਕੀਤੇ ਸਨ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪਿੰਡ ਭਾਈ ਕੇਰਾਪਿੰਡ ਮਿੱਡਾ,ਪਿੰਡ ਔਲਖਾ ਵਿਖੇ ਪੈਟਰੋਲ ਪੰਪ ਤੇ ਇਹਨਾ ਵੱਲੋ ਖੋਹ ਦੀਆ ਵਾਰਦਾਤਾ ਕੀਤੀਆ ਗਈਆ ਸਨ।ਇਸ ਤੋਂ ਇਲਾਵਾ ਰਾਹਗੀਰਾ ਪਾਸੋ ਪਿੰਡ ਵਿਰਕਾ ਪਾਸ ਮੋਟਰ ਸਾਈਕਲ ਸਵਾਰ ਅਤੇ ਆਨ ਲਾਈਨ ਸਮਾਨ ਡਿਲੀਵਰ ਕਰਨ ਵਾਲੇ ਲੜਕੇ ਪਾਸੋ ਵੀ ਇਹਨਾ ਦੋਸੀਆਨ ਨੇ ਖੋਹ ਕੀਤੀ ਸੀ। ਬਾਕੀ ਤਫਤੀਸ ਜਾਰੀ ਹੈ।

ਮੁੱਕਦਮਾ ਨੰ:-03 ਮਿਤੀ 05-01-2024 ਅ/ਧ 392,34 ਭ:ਦ ਥਾਣਾ ਖੂਈਆ ਸਰਵਰ।

ਨਾਮਜਦ ਦੋਸ਼ੀ:-1. ਗੁਰਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਪੁੱਤਰ ਗੁਰਬਚਨ ਸਿੰਘ,

  1. ਗੁਰਸਿਮਰਨ ਸਿੰਘ ਪੁੱਤਰ ਬਲਕਾਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਪਿੰਡ ਸਰਾਵਾਂ ਬੋਦਲਾਤਹਿਸੀਲ ਮਲੋਟ,

ਜਿਲਾ ਸ੍ਰੀ ਮੁਕਤਸਰ ਸਾਹਿਬ। (ਦੋਨੇ ਗ੍ਰਿ:- ਮਿਤੀ 12-01-2024)

ਬ੍ਰਾਮਦਗੀ:- ਪੱਲਸਰ ਮੋਟਰਸਾਇਕਲਕਾਪਾ ਵਾਰਦਾਤ ਮੋਕੇ ਸਮੇਂ ਪਹਿਨੀ ਹੋਈ ਜਾਕੇਟਜਿਸ ਪਰ ਘੜੀਨੁਮਾ ਕੱਢਾਈ ਕੀਤੀ ਹੋਈ ਹੈਤਿੰਨ ਮੋਬਾਇਲ ਫੋਨ ਅਤੇ 1150 ਰੁਪਏ।

 

About The Author