ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਜਾਰੀ, ਭਾਰਤ ਦੀ ਇਹ City ਵੀ ਸ਼ਾਮਲ
ਨਿਊਯਾਰਕ , 26 ਜਨਵਰੀ । ਗਲੋਬਲ ਮੀਡੀਆ ਅਤੇ ਹਾਸਪਿਟੈਲਿਟੀ ਬਿਜ਼ਨੈੱਸ ਗਰੁੱਪ ‘ਟਾਈਮ ਆਉਟ’ ਨੇ ਦੁਨੀਆ ਦੇ ਸਭ ਤੋਂ ਵਧੀਆ 50 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਅਮਰੀਕੀ ਸ਼ਹਿਰ ਨਿਊਯਾਰਕ ਟਾਪ ‘ਤੇ ਰਿਹਾ, ਜਦੋਂਕਿ ਭਾਰਤ ਦਾ ਸਿਰਫ਼ ਮੁੰਬਈ ਸ਼ਹਿਰ ਹੀ ਇਸ ਸੂਚੀ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ ਹੈ। ਇਸ ਸੂਚੀ ‘ਚ ਦੂਜੇ ਨੰਬਰ ‘ਤੇ ਦੱਖਣੀ ਅਫਰੀਕਾ ਦਾ ਕੇਪਟਾਊਨ ਹੈ। ਇਸ ਤੋਂ ਬਾਅਦ ਲੰਡਨ ਤੀਜੇ, ਬਰਲਿਨ ਚੌਥੇ ਅਤੇ ਮੈਡ੍ਰਿਡ ਪੰਜਵੇਂ ਸਥਾਨ ‘ਤੇ ਹੈ। ਸੂਚੀ ਵਿੱਚ ਥਾਂ ਬਣਾਉਣ ਵਾਲਾ ਭਾਰਤ ਦਾ ਇੱਕੋ-ਇੱਕ ਹੀ ਸ਼ਹਿਰ ਮੁੰਬਈ 12ਵੇਂ ਸਥਾਨ ‘ਤੇ ਹੈ।
ਨਿਊਯਾਰਕ ਆਪਣੇ ਭੋਜਨ, ਸੱਭਿਆਚਾਰਕ ਵਿਭਿੰਨਤਾ ਅਤੇ ਸ਼ਾਨਦਾਰ ਨਾਈਟ ਲਾਈਫ ਲਈ ਪਹਿਲੇ ਨੰਬਰ ‘ਤੇ ਹੈ। ਇਸ ਸਾਲ ਟਾਈਮ ਆਉਟ ਦੀ ਦਰਜਾਬੰਦੀ ਜਨਤਕ ਸਰਵੇਖਣਾਂ ਅਤੇ ਇਸਦੀ ਅੰਤਰਰਾਸ਼ਟਰੀ ਟੀਮ ਦੀ ਤਰਫੋਂ ਪ੍ਰਦਾਨ ਕੀਤੀ ਮਾਹਰ ਸੂਝ ‘ਤੇ ਅਧਾਰਤ ਹੈ। ਇਹ ਸੂਚੀ 20,000 ਸ਼ਹਿਰੀ ਨਿਵਾਸੀਆਂ ਦੇ ਸਰਵੇਖਣ ‘ਤੇ ਅਧਾਰਤ ਹੈ ਅਤੇ ਲੇਖਕਾਂ ਅਤੇ ਸੰਪਾਦਕਾਂ ਦੇ ਇੱਕ ਵਿਆਪਕ ਨੈਟਵਰਕ ਦੇ ਯੋਗਦਾਨਾਂ ‘ਤੇ ਵੀ ਅਧਾਰਤ ਹੈ।
ਚੋਟੀ ਦੇ ਸਰਬੋਤਮ 50 ਸ਼ਹਿਰਾਂ ਦੀ ਸੂਚੀ
1. ਨਿਊਯਾਰਕ ਸਿਟੀ, ਅਮਰੀਕਾ
2. ਕੇਪ ਟਾਊਨ, ਦੱਖਣੀ ਅਫਰੀਕਾ
3. ਬਰਲਿਨ, ਜਰਮਨੀ
4. ਲੰਡਨ, ਬ੍ਰਿਟੇਨ
5. ਮੈਡ੍ਰਿਡ, ਸਪੇਨ
6. ਮੈਕਸੀਕੋ ਸਿਟੀ, ਮੈਕਸੀਕੋ
7. ਲਿਵਰਪੂਲ, ਬ੍ਰਿਟੇਨ
8. ਟੋਕੀਓ, ਜਾਪਾਨ
9. ਰੋਮ, ਇਟਲੀ
10. ਪੋਰਟੋ, ਪੁਰਤਗਾਲ
11. ਪੈਰਿਸ, ਫਰਾਂਸ
12. ਮੁੰਬਈ, ਭਾਰਤ
13. ਲਿਸਬਨ, ਪੁਰਤਗਾਲ
14. ਸ਼ਿਕਾਗੋ, ਅਮਰੀਕਾ
15. ਮਾਨਚੈਸਟਰ, ਬ੍ਰਿਟੇਨ
16. ਸਾਓ ਪਾਓਲੋ, ਬ੍ਰਾਜ਼ੀਲ
17. ਲਾਸ ਏਂਜਲਸ, ਅਮਰੀਕਾ
18. ਐਮਸਟਰਡਮ, ਨੀਦਰਲੈਂਡਜ਼
19. ਲਾਗੋਸ, ਨਾਈਜੀਰੀਆ
20. ਮੈਲਬੌਰਨ, ਆਸਟ੍ਰੇਲੀਆ
21. ਨੇਪਲਜ਼, ਇਟਲੀ
22. ਸਿੰਗਾਪੁਰ, ਏਸ਼ੀਆਈ ਦੇਸ਼
23. ਮਿਆਮੀ, ਫਲੋਰੀਡਾ
24. ਬੈਂਕਾਕ, ਥਾਈਲੈਂਡ
25. ਲੀਮਾ, ਪੇਰੂ
26. ਬੁਡਾਪੇਸਟ, ਹੰਗਰੀ
27. ਬੀਜਿੰਗ, ਚੀਨ
28. ਦੁਬਈ, ਯੂਨਾਈਟਡ ਅਰਬ ਅਮੀਰਾਤ
29. ਮਾਂਟਰੀਅਲ, ਕੈਨੇਡਾ
30. ਗਲਾਸਗੋ, ਸਕਾਟਲੈਂਡ
31. ਸਿਡਨੀ, ਆਸਟ੍ਰੇਲੀਆ
32. ਬਿਊਨਸ ਆਇਰਸ, ਅਰਜਨਟੀਨਾ
33. ਕੁਆਲਾਲੰਪੁਰ, ਮਲੇਸ਼ੀਆ
34. ਮਨੀਲਾ, ਫਿਲੀਪੀਨਜ਼
35. ਸਿਓਲ, ਸਾਊਥ ਕੋਰੀਆ
36. ਹਨੋਈ, ਵੀਅਤਨਮ
37. ਸੈਨ ਫਰਾਂਸਿਸਕੋ, ਕੈਲੀਫੋਰਨੀਆ
38. ਬਾਰਸੀਲੋਨਾ, ਸਪੇਨ
39. ਅਬੂ ਧਾਬੀ, ਯੂਨਾਈਟਡ ਅਰਬ ਅਮੀਰਾਤ
40. ਨਿਊ ਓਰਲੀਨਜ਼, ਲੁਈਸਿਆਨਾ
41. ਫਿਲਾਡੇਲਫਿਯਾ, ਪੈਨਸਿਲਵੇਨੀਆ
42. ਆਸਟਿਨ, ਟੈਕਸਾਸ
43. ਬੋਸਟਨ, ਮੈਸੇਚਿਉਸੇਟਸ
44. ਅਕਰਾ, ਘਾਨਾ
45. ਮਾਰਸੇਲ, ਫਰਾਂਸ
46. ਤਾਈਪੇ, ਤਾਈਵਾਨ
47. ਇਸਤਾਂਬੁਲ, ਤੁਰਕੀ
48. ਓਸਾਕਾ, ਜਾਪਾਨ
49. ਹਾਂਗ ਕਾਂਗ, ਚੀਨ
50. ਵੈਨਕੂਵਰ, ਕੈਨੇਡਾ
ਟਾਈਮ ਆਊਟ ਮੈਗਜ਼ੀਨ ਨੇ ਆਪਣੀ ਵੈੱਬਸਾਈਟ ‘ਤੇ ਕਿਹਾ, “ਅਸੀਂ ਹਜ਼ਾਰਾਂ ਸ਼ਹਿਰ ਵਾਸੀਆਂ ਦਾ ਉਨ੍ਹਾਂ ਦੇ ਸ਼ਹਿਰ ਵਿੱਚ ਕਿਫਾਇਤੀ ਭੋਜਨ, ਸੱਭਿਆਚਾਰ ਅਤੇ ਨਾਈਟ ਲਾਈਫ ਬਾਰੇ ਸਰਵੇਖਣ ਕੀਤਾ। ਅਸੀਂ ਸਥਾਨਕ ਲੋਕਾਂ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਦਾ ਸ਼ਹਿਰ ਉਨ੍ਹਾਂ ਨੂੰ ਕਿਵੇਂ ਮਹਿਸੂਸ ਕਰਾਉਂਦਾ ਹੈ: ਕੀ ਉਹ ਉੱਥੇ ਖੁਸ਼ ਹਨ? ਕੀ ਇਹ ਇੱਕ ਸੁੰਦਰ ਜਗ੍ਹਾ ਹੈ? ਕੀ ਸਮਾਜਿਕ ਸਬੰਧ ਬਣਾਉਣਾ ਆਸਾਨ ਹੈ? ਉਨ੍ਹਾਂ ਦੇ ਹਜ਼ਾਰਾਂ ਜਵਾਬਾਂ ਨੇ ਸਾਨੂੰ ਇਸ ਸਮੇਂ ਦੁਨੀਆ ਦੇ ਮਹਾਨ ਸ਼ਹਿਰਾਂ ਵਿੱਚ ਰਹਿਣ ਦੀ ਅਸਲੀਅਤ ਬਾਰੇ ਇੱਕ ਵਿਲੱਖਣ ਜਾਣਕਾਰੀ ਦਿੱਤੀ।’