ਜਾਪਾਨ ‘ਚ 1 ਜਨਵਰੀ ਨੂੰ ਆਏ ਭਿਆਨਕ ਭੂਚਾਲ ‘ਚ 100 ਤੱਕ ਪਹੁੰਚ ਮਰਨ ਵਾਲਿਆਂ ਦੀ ਗਿਣਤੀ

ਟੋਕੀਓ , 6 ਜਨਵਰੀ । ਜਾਪਾਨ ਵਿੱਚ ਪੰਜ ਦਿਨ ਪਹਿਲਾਂ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚ ਗਈ ਹੈ। ਬਚਾਅ ਕਰਮਚਾਰੀ ਅਜੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਦੇ ਦਿਨ 7.5 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣੀ ਯਕੀਨੀ ਹੈ। ਜਾਪਾਨ ਦੇ ਮੁੱਖ ਹੋਨਸ਼ੂ ਟਾਪੂ ਦੇ ਇਸ਼ੀਕਾਵਾ ਖੇਤਰ ਵਿੱਚ 211 ਲੋਕ ਅਜੇ ਵੀ ਲਾਪਤਾ ਹਨ।