ਕਾਰ ਚਾਲਕ ਦੀ ਲਾਪਰਵਾਹੀ ਨੇ ਲਈ 6 ਲੋਕਾਂ ਦੀ ਜਾਨ, ਮਾਮਲਾ ਦਰਜ

ਬੇਲਾਗਾਵੀ (ਕਰਨਾਟਕ) , 24 ਫਰਵਰੀ । ਕਰਨਾਟਕ ਦੇ ਬੇਲਾਗਾਵੀ ਤੋਂ ਕਰੀਬ 90 ਕਿਲੋਮੀਟਰ ਦੂਰ ਦੱਤ ਜੰਬੋਤੀ ਰੋਡ ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।

ਕਾਰ ਚਾਲਕ ਗੁਆ ਬੈਠਾ ਕੰਟਰੋਲ

ਪੁਲਿਸ ਮੁਤਾਬਕ ਹਾਦਸਾਗ੍ਰਸਤ ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਨੇੜੇ ਖੜ੍ਹੇ ਦੋ ਦੋ ਪਹੀਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਖੜ੍ਹੀ ਗੱਡੀ ਕੋਲ ਖੜ੍ਹੇ ਦੋ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਹਨਮੰਤ ਮਲੱਪਾ ਮਲਿਆਗੋਲ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਹਾਦਸੇ ਦਾ ਮਾਮਲਾ ਦਰਜ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਮ੍ਰਿਤਕਾਂ ਦੀ ਪਛਾਣ ਏਕਨਾਥ ਭੀਮੱਪਾ ਪਦਤਰੀ (22), ਮੱਲੀਕਾਰਜੁਨ ਰਾਮੱਪਾ ਮਰਾਠੇ (16), ਆਕਾਸ਼ ਰਾਮੱਪਾ ਮਰਾਠੇ (14), ਲਕਸ਼ਮੀ ਰਾਮੱਪਾ ਮਰਾਠੇ (19) ਅਤੇ ਨਾਗਪਾ ਲਕਸ਼ਮਣ ਯਾਦਵੰਨਾਵਰ (48) ਵਜੋਂ ਹੋਈ ਹੈ। ਮੁਰਗੋਡ ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਹੈ।

ਤਿੰਨ ਦਿਨਾਂ ਵਿੱਚ 25 ਲੋਕਾਂ ਦੀ ਹੋਈ ਮੌਤ

ਬੇਲਾਗਾਵੀ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਭੀਮਾਸ਼ੰਕਰ ਗੁਲੇਦ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਸੜਕ ਹਾਦਸਿਆਂ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਤੋਂ ਗੁਰੇਜ਼ ਕਰਨ ਅਤੇ ਜਾਨਾਂ ਬਚਾਉਣ।

About The Author

You may have missed