ਕਰਾਚੀ ਦੇ ਸ਼ਾਪਿੰਗ ਮਾਲ ‘ਚ ਲੱਗੀ ਭਿਆ.ਨਕ ਅੱ/ਗ, 11 ਦੀ ਮੌ.ਤ, ਕਈ ਅੰਦਰ ਫ਼ਸੇ

ਕਰਾਚੀ , 25 ਨਵੰਬਰ | ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਇੱਕ ਮਾਲ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 22 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ‘ਚ ਅੱਗ ਲੱਗ ਗਈ। ਮਾਲ ਦੀ ਇਮਾਰਤ ਵਿੱਚ ਕਈ ਲੋਕ ਫਸੇ ਹੋਏ ਹਨ। 50 ਤੋਂ ਵੱਧ  ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਰਿਪੋਰਟ ਮੁਤਾਬਕ ਕਰਾਚੀ ਵਿੱਚ ਬਣੀਆਂ 90 ਫੀਸਦੀ ਇਮਾਰਤਾਂ ਵਿੱਚ ਫਾਇਰ ਫਾਈਟਿੰਗ ਸਿਸਟਮ ਨਹੀਂ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ।

ਇੱਕ ਫਾਇਰਮੈਨ ਨੇ ਕਿਹਾ- ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਖਬਰ ਮਿਲਣ ਤੋਂ ਬਾਅਦ ਅਸੀਂ ਤੁਰੰਤ ਮਾਲ ਪਹੁੰਚ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਲੱਗੀਆਂ। ਵੀਕੈਂਡ ਹੋਣ ਕਾਰਨ ਇੱਥੇ ਕਾਫੀ ਭੀੜ ਸੀ। ਮਾਲ ਦੀ ਦੂਜੀ ਮੰਜ਼ਿਲ ‘ਤੇ ਸਵੇਰੇ ਕਰੀਬ 7 ਵਜੇ ਅੱਗ ਲੱਗ ਗਈ। ਇਹ 6ਵੀਂ ਮੰਜ਼ਿਲ ਤੱਕ ਫੈਲ ਗਈ।

ਰਿਪੋਰਟ ਮੁਤਾਬਕ ਮਾਲ ਦੀ ਇਮਾਰਤ ‘ਚ ਕਾਲ ਸੈਂਟਰ ਅਤੇ ਸਾਫਟਵੇਅਰ ਹਾਊਸ ਵੀ ਸੀ। ਇੱਥੇ ਏਅਰ ਕੰਡੀਸ਼ਨਰ (ਏਸੀ) 24 ਘੰਟੇ ਚੱਲਦੇ ਸਨ। ਫਾਇਰ ਫਾਈਟਰਾਂ ਦਾ ਮੰਨਣਾ ਹੈ ਕਿ ਅੱਗ ਦਾ ਕਾਰਨ ਏਸੀ ਹੋ ਸਕਦਾ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਮੁਬੀਨ ਅਹਿਮਦ ਨੇ ਦੱਸਿਆ ਕਿ ਧੂੰਏਂ ਅਤੇ ਅੱਗ ਦੇ ਡਰ ਕਾਰਨ ਜ਼ਿਆਦਾਤਰ ਲੋਕਾਂ ਦੀ ਮੌਤ ਘਟਨਾ ਹੋਈ, ਕਿਉਂਕਿ ਵੱਡੀ ਅੱਗ ‘ਤੇ ਕਾਬੂ ਪਾਉਣ ਲਈ ਅਚਾਨਕ ਬਿਜਲੀ ਕੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਲ ਵਿੱਚ ਅਜੇ ਵੀ ਫਸੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 42 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜੋ ਸਾਰੇ ਪੁਰਸ਼ ਹਨ।

About The Author

error: Content is protected !!