ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸਧਾਰੀ ਸਿਖਾਂ ਦੀਆਂ ਵੋਟਾਂ ਬਨਾਉਣ ਲਈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

ਪਠਾਨਕੋਟ , 08 ਫਰਵਰੀ | ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਅ ਉਪਲ (ਆਈ.ਏ.ਐਸ.) ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐਸ.ਜੀ.ਪੀ.ਸੀ. (ਚੋਣ ਬੋਰਡ) ਹਲਕਾ 110 ਦੇ ਰਿਵਾਇਜੰਗ ਅਥਾਰਟੀ-ਕਮ- ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਡਾ. ਸੁਮਿਤ ਮੁੱਧ (ਪੀ.ਸੀ.ਐਸ.) ਨੇ ਦਸਿਆ ਕਿ ਕੇਸਧਾਰੀ ਸਿਖਾਂ ਦੀਆਂ ਵੋਟਾਂ ਬਨਾਉਣ ਲਈ ਚੋਣ ਬੋਰਡ ਹਲਕਾ 110 ਪਠਾਨਕੋਟ ਵਿੱਚ ਸਮੁਚੇ ਪਠਾਨਕੋਟ ਅਤੇ ਦੀਨਾਨਗਰ ਤਹਿਸੀਲ ਵਿੱਚ ਮਿਤੀ 29-02-2024 ਤੱਕ ਰੋਜਾਨਾ ਕੈਂਪ ਅਤੇ ਹਰ ਸ਼ਨੀਵਾਰ ਤੇ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜੋ ਕੋਈ ਵੀ ਫਾਰਮ ਨੰ. 3(1) ਵਿੱਚ ਦਰਜ਼ ਸ਼ਰਤਾਂ ਪੂਰੀਆਂ ਕਰਦਾ ਹੈ ਉਸ ਨੂੰ ਆਪਣੇ ਇਲਾਕੇ ਦੇ ਬੀ.ਐਲ.ਓ./ਪਟਵਾਰੀ/ਪੰਚਾਇਤ ਸਕੱਤਰ/ਨਗਰ ਨਿਗਮ/ਨਗਰ ਕੋਂਸਲ ਜਾਂ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਜਾਂ ਆਪਣੇ ਨੇੜਲੇ ਬੀ.ਡੀ.ਪੀ.ਓ. ਦਫ਼ਤਰ/ਨਗਰ ਨਿਗਮ ਦਫ਼ਤਰ/ਨਗਰ ਕੋਂਸਲ ਦਫ਼ਤਰ/ਨਗਰ ਪੰਚਾਇਤ ਦਫ਼ਤਰ/ਤਹਿਸੀਲ ਦਫ਼ਤਰ ਜਾਂ ਸਿੱਧੇ ਤੌਰ ਤੇ ਐਸ.ਡੀ.ਐਮ. ਪਠਾਨਕੋਟ ਦੇ ਦਫ਼ਤਰ ਵਿੱਖੇ ਫਾਰਮ ਜਮ੍ਹਾਂ ਕਰਵਾ ਸਕਦਾ ਹੈ।

ਸ੍ਰੀਮਤੀ ਮੁੱਧ ਨੇ ਗੁਰੂਦਵਾਰਿਆਂ ਦੇ ਪ੍ਰਧਾਨਾਂ/ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਜੀ.ਓਜ਼. ਨੂੰ ਵੀ ਅਪੀਲ ਕੀਤੀ ਹੈ ਕਿ ਉਪਰੋਕਤ ਕੈਂਪਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਆਪਣੇ-ਆਪਣੇ ਏਰੀਏ ਵਿੱਚ ਕੇਸਧਾਰੀ ਸਿਖਾਂ ਨੂੰ ਵੋਟਾਂ ਬਨਾਉਣ ਲਈ ਪ੍ਰੇਰਿਤ ਕੀਤਾ ਜਾਵੇ।

 

About The Author

You may have missed