ਲੋਕ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ਕੈਂਪਾਂ ’ਚ ਹੁਣ ਤੱਕ 9674 ਦਰਖ਼ਾਸਤਾਂ ਦਾ ਨਿਪਟਾਰਾ- ਡਿਪਟੀ ਕਮਿਸ਼ਨਰ

ਮਾਨਸਾ , 21 ਫਰਵਰੀ | ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ’ਚ ਹੁਣ ਤੱਕ 9674 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾਂ ਅੰਦਰ ਲਗਾਏ ਗਏ ਕੈਂਪਾਂ ’ਚ ਹੁਣ ਤੱਕ 9923 ਦਰਖ਼ਾਸਤਾਂ ਪ੍ਰਾਪਤ ਹੋਈਆਂ ਜਿੰਨ੍ਹਾਂ ਵਿਚੋਂ 9674 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ ਬਕਾਇਆ ਅਰਜ਼ੀਆਂ ਦੇ ਸਮਾਂਬੱਧ ਨਿਪਟਾਰੇ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗ ਰਹੇ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਲਾਭ ਜ਼ਰੂਰ ਉਠਾਉਣ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਮਾਨਸਾ ’ਚ 22 ਫਰਵਰੀ ਨੂੰ ਮਾਨਸਾ ਦੇ ਵਾਰਡ ਨੰਬਰ 22,23 ਅਤੇ 24 ਲਈ ਲਾਇਨਜ਼ ਕਲੱਬ ਮਾਨਸਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਜੋਗਾ ਦੇ ਵਾਰਡ ਨੰਬਰ 01,02 ਅਤੇ 03 ਲਈ ਰਵੀਦਾਸ ਧਰਮਸ਼ਾਲਾ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04 ਵਜੇ ਤੱਕ, ਕੋਟ ਲੱਲੂ ਸਿੱਧ ਭੋਈ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਅਤੇ ਮਾਨਸਾ ਖੁਰਦ ਦੀ ਐਸ.ਸੀ. ਧਰਮਸ਼ਾਲਾ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04 ਵਜੇ ਤੱਕ ਕੈਂਪ ਲਗਾਏ ਜਾਣਗੇ।
ਇਸੇ ਤਰ੍ਹਾਂ 23 ਫਰਵਰੀ ਨੂੰ ਜੋਗਾ ਦੇ ਵਾਰਡ ਨੰਬਰ 04, 05 ਅਤੇ 06 ਲਈ ਰਵੀਦਾਸ ਧਰਮਾਸ਼ਾਲਾ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਖਿੱਲਣ ਦੇ ਪੰਚਾਇਤ ਘਰ ’ਚ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04 ਵਜੇ ਤੱਕ, ਫਫੜੇ ਭਾਈ ਕੇ ਦੇ ਗੁਰੂ ਘਰ ’ਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਚਕੇਰੀਆਂ ਦੇ ਗੁਰੂ ਘਰ ’ਚ ਬਾਅਦ ਦੁਪਹਿਰ 02 ਵਜੇ ਤੋਂ 04 ਵਜੇ ਤੱਕ ਅਤੇ ਪਿੰਡ ਬੱਪੀਆਣਾ ਦੇ ਗੁਰੂ ’ਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਕੈਂਪ ਲਗਾਏ ਜਾਣਗੇ।
ਸਬ ਡਵੀਜ਼ਨ ਬੁਢਲਾਡਾ ’ਚ ਪਿੰਡ ਗੁਰਨੇ ਕਲਾਂ ਦੇ ਗੁਰੂ ਘਰ ਵਿਖੇ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਗੁਰਨੇ ਖੁਰਦ ਦੇ ਰਵਿਦਾਸੀਆ ਮੰਦਿਰ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04:30 ਵਜੇ ਤੱਕ, ਹਸਨਪੁਰ ਦੇ ਗੁਰੂ ਘਰ ਵਿਖੇ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਬੋੜਾਵਾਲ ਦੇ ਸੀ ਪਾਈਟ ਕੈਂਪ ਵਿਖੇ ਬਾਅਦ ਦੁਪਹਿਰ 02 ਵਜੇ ਤੋਂ 04:30 ਵਜੇ ਤੱਕ ਅਤੇ ਬਰੇਟਾ ਦੇ ਵਾਰਡ ਨੰਬਰ 1 ਅਤੇ 13 ਲਈ ਗਊਸ਼ਾਲਾ ਭਵਨ ਵਿਖੇ ਕੈਂਪ ਲੱਗਣੇ।
23 ਫਰਵਰੀ ਨੂੰ ਪਿੰਡ ਟਾਹਲੀਆਂ ਦੀ ਐਸ.ਸੀ. ਧਰਮਸ਼ਾਲਾ ਵਿਖੇ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਪਿਪਲੀਆਂ ਦੇ ਗੁਰੂ ਘਰ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04:30 ਵਜੇ ਤੱਕ, ਜੋਈਆਂ ਦੇ ਗੁਰੂ ਘਰ ਵਿਖੇ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਆਲਮਪੁਰ ਮੰਦਰਾਂ ਦੇ ਗੁਰੂ ਘਰ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04:30 ਵਜੇ ਤੱਕ ਅਤੇ ਵਾਰਡ ਨੰਬਰ 2 ਅਤੇ 3 ਬਰੇਟਾ ਲਈ ਗਊਸ਼ਾਲਾ ਭਵਨ ਵਿਖੇ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਸਰਦੂਲਗੜ੍ਹ ’ਚ 22 ਫਰਵਰੀ ਨੂੰ ਵਾਰਡ ਨੰਬਰ 12 ਸਰਦੂਲਗੜ੍ਹ ਵਿਖੇ ਸਵੇਰੇ 11 ਵਜੇ ਤੋਂ 01 ਵਜੇ ਤੱਕ, ਭਗਵਾਨਪੁਰ ਹੀਂਗਣਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ, ਲੋਹਗੜ੍ਹ ਵਿਖੇ ਬਾਅਦ ਦੁਪਹਿਰ 02 ਵਜੇ ਤੋਂ 04 ਵਜੇ ਤੱਕ, ਚੂਹੜੀਆਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਅਤੇ ਬੁਰਜ ਭਲਾਈਕੇ ਵਿਖੇ ਬਾਅਦ ਦੁਪਹਿਰ 02 ਵਜੇ ਤੋਂ ਸ਼ਾਮ 04 ਵਜੇ ਤੱਕ ਕੈਂਪ ਲਗਾਏ ਜਾਣਗੇ।
23 ਫਰਵਰੀ ਨੂੰ ਵਾਰਡ ਨੰਬਰ 13 ਸਰਦੂਲਗੜ੍ਹ ਵਿਖੇ ਸਵੇਰੇ 11 ਵਜੇ ਤੋਂ 01 ਵਜੇ ਤੱਕ, ਜਟਾਣਾ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਅਤੇ ਜਟਾਣਾ ਖੁਰਦ ਵਿਖੇ ਬਾਅਦ ਦੁਪਹਿਰ 02 ਵਜੇ ਤੋਂ 04 ਵਜੇ ਤੱਕ ਕੈਂਪ ਲਗਾਏ ਜਾਣਗੇ।

About The Author