ਹੁਸ਼ਿਆਰਪੁਰ , 4 ਮਾਰਚ | ਹੁਸ਼ਿਆਰਪੁਰ ਵਿਖੇ ਸੈਰ–ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਰ–ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਦੁਸਹਿਰਾ ਗਰਾਊਂਡ ‘ਹੁਸ਼ਿਆਰਪੁਰ ਵਿਖੇ ‘ਹੁਸ਼ਿਆਰਪੁਰ ਨੇਚਰ ਫੈਸਟ–2024’ ਦੇ ਤੀਸਰੇ ਦਿਨ ਸਟਾਰ ਨਾਈਟ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ। ਕੁਲਵਿੰਦਰ ਬਿੱਲਾ ਨੇ ਧਾਰਮਿਕ ਗੀਤ ਤੋਂ ਆਪਣੇ ਸ਼ੋਅ ਦੀ ਸ਼ੁਰੂਆਤ ਕਰਨ ਮਗਰੋਂ ਸਰੋਤਿਆਂ ਦੀ ਮੰਗ ਅਨੁਸਾਰ ਇਕ ਤੋਂ ਬਾਅਦ ਇਕ ਪ੍ਰਸਿੱਧ ਗੀਤ ਪੇਸ਼ ਕੀਤੇ। ਕੁਲਵਿੰਦਰ ਬਿੱਲਾ ਵੱਲੋਂ ਲਾਈ ਗੀਤਾਂ ਦੀ ਛਹਿਬਰ ਨੇ ਪੂਰਾ ਮੇਲਾ ਝੂਮਣ ਲਾ ਦਿੱਤਾ।
ਆਪਣੀ ਕਲਾ ਦੇ ਜ਼ੌਹਰ ਬਿੱਲਾ ਨੇ ਸੁੱਚਾ ਸੂਰਮਾ, ਟਿੱਚ ਬਟਨਾਂ ਦੀ ਜੋੜੀ, ਐਨਟੀਨਾ, ਨਿਆਈਂ ਵਾਲੇ ਮੋੜ ‘ਤੇ, ਪਲਾਜ਼ੋ, ਕਾਲੇ ਰੰਗ ਦਾ ਯਾਰ ਆਦਿ ਨਾਲ ਮੇਲਾ ਲੁੱਟ ਲਿਆ।
ਇਸ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਕੇ ਕਈ ਕਲਾਕਾਰਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਬਿੱਲਾ ਖਾਸ ਕਰਕੇ ਨੌਜਵਾਨ ਵਰਗ ‘ਚ ਕਾਫੀ ਮਕਬੂਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਸੂਬੇ ਭਰ ਵਿਚ ਸੱਭਿਆਚਾਰਕ ਮੇਲੇ
About The Author