ਹੁਸ਼ਿਆਰਪੁਰ ਦੇ ਸਰਤਾਜ ਸਿੰਘ ਨੇ ਵਿਦੇਸ਼ ‘ਚ ਵਧਾਇਆ ਮਾਣ, ਇਟਲੀ ‘ਚ ਬਣਿਆ ਪਾਇਲਟ

ਹੁਸ਼ਿਆਰਪੁਰ , 14 ਜਨਵਰੀ | ਹੁਸ਼ਿਆਰਪੁਰ ਦੇ ਮੁਹੱਲਾ ਫ਼ਤਿਹਗੜ੍ਹ ਦੇ ਨੌਜਵਾਨ ਸਰਤਾਜ ਸਿੰਘ ਨੇ ਵਿਦੇਸ਼ ਦੀ ਧਰਤੀ ਤੇ ਪੰਜਾਬੀਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਰਤਾਜ ਸਿੰਘ ਨੇ ਸਖ਼ਤ ਮਿਹਨਤ ਕਰ ਕੇ ਇਟਲੀ ਵਿੱਚ ਪਾਇਲਟ ਦੀ ਨੌਕਰੀ ਹਾਸਿਲ ਕੀਤੀ ਹੈ। ਰੋਮ ਵਿਖੇ ਫਲਾਈਟ ਟ੍ਰੇਨਿਗ ਸੈਂਟਰ ਤੋਂ 4 ਸਾਲਾ ਕੋਰਸ ਪੂਰਾ ਕਰਨ ਉਪਰੰਤ ਸਰਤਾਜ ਸਿੰਘ ਨੇ ਵੱਕਾਰੀ “ਰਾਇਨ ਏਅਰਲਾਇਨ” ਵਿਚ ਬਤੌਰ ਪਾਇਲਟ ਬਣ ਗਿਆ ਹੈ।

ਸਰਤਾਜ ਸਿੰਘ ਆਪਣੇ ਪਿਤਾ ਸ: ਅਕਬਾਲ ਸਿੰਘ ਸੈਣੀ ਅਤੇ ਮਾਤਾ ਮਨਜੀਤ ਕੌਰ ਨਾਲ 4 ਸਾਲ ਦੀ ਉਮਰ ਵਿੱਚ ਇਟਲੀ ਗਿਆ ਸੀ। ਇਹ ਪਰਿਵਾਰ ਸੈਂਟਰਲ ਇਟਲੀ ਦੇ ਤੈਰਨੀ ਸ਼ਹਿਰ ਵਿਖੇ ਰਹਿ ਰਿਹਾ ਹੈ। ਸਰਤਾਜ ਸਿੰਘ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਉਸ ਦੇ ਮਾਤਾ-ਪਿਤਾ ਨੇ ਦਿਨ-ਰਾਤ ਇਕ ਕਰ ਕੇ ਆਪਣੇ ਹੋਣਹਾਰ ਸਪੁੱਤਰ ਨੂੰ ਪੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ।

ਨਤੀਜੇ ਵਜੋਂ ਅੱਜ ਸਰਤਾਜ ਨੇ ਇਸ ਵੱਡੀ ਪ੍ਰਾਪਤੀ ਨੂੰ ਸੰਭਵ ਕਰ ਦਿਖਾਇਆ ਹੈ। ਇਸ ਉਪਲਬਧੀ ਨੂੰ ਹਾਸਿਲ ਕਰਕੇ ਸਰਤਾਜ ਸਿੰਘ ਨੇ ਮਾਪਿਆਂ ਦੇ ਨਾਲ-ਨਾਲ ਪੰਜਾਬ ਦਾ ਨਾਂ ਚਮਕਾਇਆ ਹੈ। ਸਰਤਾਜ ਭਵਿੱਖ ਵਿਚ ਉਹ ਕਪਤਾਨ ਦੀ ਪਦਵੀ ‘ਤੇ ਪਹੁੰਚਣ ਲਈ ਨਿਰੰਤਰ ਮਿਹਨਤ ਤੇ ਅਭਿਆਸ ਤੇ ਹੋਰ ਪੜ੍ਹਾਈ ਵੀ ਕਰ ਰਿਹਾ ਹੈ।

 

About The Author

You may have missed