ਮਾਰੀਸ਼ਸ ‘ਚ ਵੀ ਰਾਮਲਹਿਰ! 22 ਜਨਵਰੀ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 2 ਘੰਟੇ ਦੀ ਛੁੱਟੀ

ਅਯੁੱਧਿਆ , 13 ਜਨਵਰੀ | ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਦੁਨੀਆ ਭਰ ਵਿਚ ਉਤਸ਼ਾਹ ਹੈ।ਇਸ ਦਰਮਿਆਨ ਮਾਰੀਸ਼ਸ ਸਰਕਾਰ ਨੇ ਹਿੰਦੂ ਸਰਕਾਰੀ ਮੁਲਾਜ਼ਮਾਂ ਲਈ 22 ਜਨਵਰੀ ਨੂੰ 2 ਘੰਟੇ ਦੀ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਮਾਰੀਸ਼ਸ ਵਿਚ ਹਿੰਦੂ ਸਰਕਾਰੀ ਮੁਲਾਜ਼ਮ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਾਕਸ਼ੀ ਬਣ ਸਕਣਗੇ। ਇਹ ਵਿਸ਼ੇਸ਼ ਛੁੱਟੀ ਦੁਪਹਿਰ 2 ਵਜੇ ਤੋਂ ਦੋ ਘੰਟੇ ਦੀ ਰਹੇਗੀ। ਮਾਰੀਸ਼ਸ ਵਿਚ 48.5 ਫੀਸਦੀ ਆਬਾਦੀ ਹਿੰਦੂ ਹੈ। ਮਾਰੀਸ਼ਸ ਦੇ ਪੀਐੱਮ ਪਰਵਿੰਦ ਜੁਗਨਾਥ ਨੇ ਕਿਹਾ ਕਿ ਇਹ ਭਾਵਨਾਵਾਂ ਤੇ ਪ੍ਰੰਪਰਾਵਾਂ ਦੇ ਸਨਮਾਨ ਦੀ ਛੋਟੀ ਜਿਹੀ ਕੋਸ਼ਿਸ਼ ਹੈ।

ਪ੍ਰਧਾਨ ਮੰਤਰੀ ਪ੍ਰਵਿਦ ਜੁਗਨਾਥ ਦੀ ਅਗਵਾਈ ਵਿਚ ਮਾਰੀਸ਼ਸ ਕੈਬਨਿਟ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੇ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਸਮੇਂ 22 ਜਨਵਰੀ 2024 ਨੰ ਦੁਪਹਿਰ 2 ਵਜੇ ਤੋਂ 2 ਘੰਟੇ ਦੀ ਵਿਸ਼ੇਸ਼ ਛੁੱਟੀ ਦੇਣ ‘ਤੇ ਸਹਿਮਤੀ ਪ੍ਰਗਟਾਈ ਹੈ। ਇਹ ਇਕ ਇਤਿਹਾਸਕ ਘਟਨਾ ਹੈ ਕਿਉਂਕਿ ਇਹ ਅਯੁੱਧਿਆ ਵਿਚ ਭਗਵਾਨ ਰਾਮ ਦੀ ਵਾਪਸੀ ਦੀ ਤਰ੍ਹਾਂ ਹੈ।

PM ਨਰਿੰਦਰ ਮੋਦੀ 22 ਜਨਵਰੀ ਨੂੰ ਅਯੁੱਧਿਆ ਵਿਚ ਨਵੇਂ ਬਣੇ ਵਿਸ਼ਾਲ਼ ਮਦੰਰ ਦੇ ਗਰਭਗ੍ਰਹਿ ਵਿਚ ਰਾਮਲੱਲਾ ਦੀ ਮੂਰਤੀ ਦੀ ਸਥਾਪਨਾ ਵਿਚ ਸ਼ਾਮਲ ਹੋਣਗੇ। ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਸਾਰੇ ਖੇਤਰਾਂ ਦੇ ਕਈ ਨੇਤਾਵਾਂ ਤੇ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ 50 ਤੋਂ ਵੱਧ ਦੇਸ਼ਾਂ ਦੀਆਂ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

About The Author

You may have missed