ਪੰਜਾਬੀ ਸਾਹਿਤਕਾਰ ਨਹੀਂ ਰਹੇ ਰਬਿੰਦਰ ਸਿੰਘ ਅਟਵਾਲ, ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਯੂਬਾ ਸਿਟੀ , 18 ਜਨਵਰੀ । ਯੂਬਾ ਸਿਟੀ ਵਿਖੇ ਨਿਵਾਸ ਕਰ ਰਹੇ ਮਸ਼ਹੂਰ ਪੰਜਾਬੀ ਸਾਹਿਤਕਾਰ ਰਬਿੰਦਰ ਸਿੰਘ ਅਟਵਾਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੀ ਨਿਗਾਹ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਯੂਬਾ ਸਿਟੀ ਵਿਖੇ ਪਹਿਲੀ ਪੰਜਾਬੀ ਸਾਹਿਬ ਸਭਾ ਬਣਾਉਣ ’ਚ ਆਪ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਏਗਾ। ਉਹਨਾਂ ਨੇ ਚਾਰ ਨਾਵਲ ਤੇ ਕਈ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਆਪ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਫਰਾਲਾ ਨਾਲ ਜੁੜਦਾ ਹੈ।