ਗਿਣਤੀ ਕੇਂਦਰ ਦੇ 200 ਮੀਟਰ ਦੇ ਘੇਰੇ ਵਿਚ ਵਾਹਨ ਲੈ ਕੇ ਜਾਣ ਤੇ ਪਾਬੰਦੀ

ਫਾਜ਼ਿਲਕਾ , 3 ਜੂਨ | ਜ਼ਿਲ੍ਹਾ ਮੈਜਿਸਟੇ੍ਟ ਡਾ: ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਅਤੇ ਅਬੋਹਰ ਵਿਖੇ ਬਣੇ ਗਿਣਤੀ ਕੇਂਦਰਾਂ ਦੇ 200 ਮੀਟਰ ਦੇ ਘੇਰੇ ਵਿਚ ਵਾਹਨ ਲੈ ਕੇ ਜਾਣ ਤੇ ਪਾਬੰਦੀ ਲਗਾਈ ਹੈ। ਉਨਾਂ ਨੇ ਹਦਾਇਤ ਕੀਤੀ ਹੈ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਗਿਣਤੀ ਕੇਂਦਰ ਦੇ 200 ਮੀਟਰ ਦੇ ਘੇਰੇ ਅੰਦਰ ਕੇਵਲ ਚੋਣ ਦਫ਼ਤਰਾਂ ਤੋਂ ਜਾਰੀ ਪਾਸ ਹੋਲਡਰ ਲੋਕ ਹੀ ਪੈਦਲ ਜਾ ਸਕਦੇ ਹਨ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਅਬੋਹਰ ਅਤੇ ਬੱਲੂਆਣਾ ਦੀਆਂ ਵੋਟਾਂ ਦੀ ਗਿਣਤੀ ਡੀਏਵੀ ਕਾਲਜ ਕੈਂਪਸ ਵਿਚ ਅਤੇ ਫਾਜ਼ਿਲਕਾ ਤੇ ਜਲਾਲਾਬਾਦ ਦੀ ਗਿਣਤੀ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਹੋ ਰਹੀ ਹੈ।

About The Author

You may have missed