ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਹੁਸ਼ਿਆਰਪੁਰ , 26 ਨਵੰਬਰ | ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮਨਪ੍ਰੀਤ ਸਿੰਘ ਸ਼ੇਰਪੁਰ ਵਾਲੇ ਅਤੇ ਭਾਈ ਗੁਰਮੁਖ ਸਿੰਘ ਹਰਿਆਣਾ ਵਾਲੇ ਹਜ਼ੂਰੀ ਰਾਗੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ।  ਇਸ ਮੌਕੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਹਰ ਸਾਲ ਭਾਈ ਲਾਲੋ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਭਾਈ ਲਾਲੋ ਜੀ ਅਵਾਰਡ ਇਸ ਵਾਰ ਸਮਾਜ ਦੇ ਉੱਘੇ ਸਨਅਤਕਾਰ ਗਿਆਨੀ  ਅਮਰ ਸਿੰਘ ਦਸਮੇਸ਼ ਕੰਬਾਈਨ ਮਾਲੇਰਕੋਟਲਾ ਨੂੰ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿਚ ਸੰਗਤ ਦੇ ਜੈਕਾਰਿਆਂ ਨਾਲ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ, ਇੰਦਰਜੀਤ ਸਿੰਘ ਖੀਵਾ ਪੋਤਾ ਗਿਆਨੀ ਜ਼ੈਲ ਸਿੰਘ ਸਾਬਕਾ ਰਾਸ਼ਟਰਪਤੀ, ਸੰਜੀਵ ਤਲਵਾੜ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ, ਬਾਬਾ ਬਲਵੀਰ ਸਿੰਘ ਮੁਖੀ ਬਿਰਧ ਆਸ਼ਰਮ ਹਰਿਆਣਾ ਅਤੇ ਹੋਰਨਾਂ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਸਕੂਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਈਆਂ ਹੋਈਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਤਵੰਤ ਸਿੰਘ ਸਿਆਣ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਦੀ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ, ਬਿੰਦੂ ਸ਼ਰਮਾ, ਪ੍ਰਦੀਪ ਬਿੱਟੂ, ਰਵਿੰਦਰ ਸਿੰਘ, ਸੇਵਾਮੁਕਤ ਡਾਇਰੈਕਟਰ ਅਵਤਾਰ ਸਿੰਘ, ਕਸ਼ਮੀਰ ਸਿੰਘ ਗੀਗਨਵਾਲ, ਬਾਬਾ ਪਰਮਿੰਦਰ ਸਿੰਘ ਪਨੇਸਰ, ਆਰ. ਐਸ. ਓ ਦੇ ਚੇਅਰਮੈਨ ਕੁਲਦੀਪ ਸਿੰਘ ਖਾਂਬਾ, ਪਰਮਜੀਤ ਸਿੰਘ ਕਲਿਆਣ, ਪ੍ਰਧਾਨ ਹਰਦੇਵ ਸਿੰਘ ਕੌਂਸਲ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਮਰਵਾਹਾ, ਜਸਵੰਤ ਸਿੰਘ ਭੋਗਲ,  ਗੁਰਵਿੰਦਰ ਸਿੰਘ, ਜਤਿੰਦਰ ਸਿੰਘ ਗੋਲਡੀ, ਧਰਮਪਾਲ ਸਲਗੋਤਰਾ, ਗੁਰਦੇਵ ਸਿੰਘ ਰਿਟਾਇਰਡ ਐਕਸੀਅਨ ਜਨਰਲ ਸਕੱਤਰ, ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ, ਗੁਰਵਿੰਦਰ ਸਿੰਘ ਪਲਾਹਾ, ਹਰਜਿੰਦਰ ਸਿੰਘ ਵਿਰਦੀ, ਬਲਕਾਰ ਸਿੰਘ ਨਲੋਈਆਂ, ਭਾਈ ਹਰਜੀਤ ਸਿੰਘ ਹਰਿਆਣਾ, ਡੀ ਪੀ ਆਰ ਓ  ਹਰਦੇਵ ਸਿੰਘ ਆਸੀ, ਜਸਪਾਲ ਸਿੰਘ ਖੀਵਾ ਚੇਅਰਮੈਨ , ਮਹਿੰਦਰ ਸਿੰਘ ਮੱਲ,  ਅਮਰੀਕ ਸਿੰਘ ਮੱਲ੍ਹੀ, ਪਰਵਿੰਦਰ ਸਿੰਘ ਸਰਪੰਚ ਸਜਣਾਂ, ਗੋਲਡੀ ਸਰਪੰਚ ਬਸੀ ਮੂਦਾ, ਕੁਲਦੀਪ ਸਿੰਘ ਬਾਗਪੁਰ, ਮਨਦੀਪ ਸਿੰਘ ਗੋਲਡੀ , ਜਸਵਿੰਦਰ ਸਿੰਘ ਕਲਸੀ ਜੇ ਕੇ ਆਟੋ, ਕੁਲਦੀਪ ਸਿੰਘ ਅਮਨ ਆਟੋ, ਸੁਰਿੰਦਰ ਸਿੰਘ ਨੰਨੜਾ, ਡਾ. ਮਨਿੰਦਰ ਸਿੰਘ ਗੁਰੂ ਕ੍ਰਿਪਾ ਡੈਂਟਲ,  ਹਰਭਜਨ ਸਿੰਘ ਧਾਰੀਵਾਲ, ਹਰਗੋਬਿੰਦ ਸਿੰਘ ਆਸਟਰੇਲੀਆ, ਦਵਿੰਦਰਪਾਲ ਸਿੰਘ ਜਲੰਧਰ, ਭੁਪਿੰਦਰ ਸਿੰਘ ਭਾਰਜ,  ਹਰਜਿੰਦਰ ਸਿੰਘ ਹਰਗੜ੍ਹ, ਗੁਰਬਖਸ਼ ਸਿੰਘ ਟਾਂਡਾ, ਹਰਬੰਸ ਸਿੰਘ ਪ੍ਰਧਾਨ ਵਿਸ਼ਵਕਰਮਾ ਮੰਦਿਰ ਟਾਂਡਾ, ਗੁਰਦੀਪ ਸਿੰਘ ਆਦਮਪੁਰ, ਇਕਬਾਲ ਸਿੰਘ ਸਤੌਰ, ਪਿਆਰਾ ਸਿੰਘ ਕੈਨੇਡਾ, ਤਰਲੋਚਨ ਸਿੰਘ ਬੁਲੋਵਾਲ, ਗੁਰਮੁੱਖ ਸਿੰਘ ਪ੍ਰਧਾਨ, ਗੁਰਪਾਲ ਸਿੰਘ ਵਾਲੀਆ, ਗੁਰਵਿੰਦਰ ਸਿੰਘ ਸਾਬਕਾ ਡਾਇਰੈਕਟਰ ਮਾਰਕਫੈੱਡ,  ਮਨਜੀਤ ਸਿੰਘ ਕੌਸਲ,ਅਵਤਾਰ ਸਿੰਘ ਸੀਹਰਾ, ਇੰਦਰਪਾਲ ਸਿੰਘ ਹਰਿਆਣਾ ਹਾਜ਼ਰ ਸਨ।

About The Author

error: Content is protected !!