ਵਿਸ਼ਵ ਓਰਲ ਹੈਲਥ ਦਿਵਸ ਮੌਕੇ ਛੋਟੇ ਬੱਚਿਆਂ ਨੂੰ ਮੁਫਤ ਟੂਥ ਪੇਸ਼ਟ ਅਤੇ ਟੂਥ ਬੁਰਸ਼ ਵੰਡੇ

ਮਾਨਸਾ , 20 ਮਾਰਚ | ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾ ’ਤੇ ਠੂਠਿਆਂ ਵਾਲੀ ਰੋਡ ਮਾਨਸਾ ਵਿਖੇ ਸਲੱਮ ਏਰੀਏ ਦੇ ਛੋਟੇ ਬੱਚਿਆਂ ਨੂੰ ਮੁਫ਼ਤ ਟੂਥ ਪੇਸਟ ਅਤੇ ਟੂਥ ਬਰੱਸ਼ ਵੰਡੇ ਗਏ।
ਜ਼ਿਲ੍ਹਾ ਡੈਟਲ ਹੈਲਥ ਅਫਸਰ ਮਾਨਸਾ ਡਾ.ਬਲਜਿੰਦਰ ਸਿੰਘ ਨੇ ਦੱਸਿਆ ਕਿ ਮੂੰਹ ਦੀ ਤੰਦਰੁਸਤੀ ਅਤੇ ਦੰਦਾਂ ਦੀ ਮਜਬੂਤੀ ਲਈ ਪੰਜ ਸੁਨਹਿਰੇ ਨਿਯਮ ਅਪਣਾਓ ਜਿਵੇ ਕਿ ਭੋਜਨ ਵਿਟਾਮਿਨ, ਖਣਿਜ ਪਦਾਰਥ ਅਤੇ ਕੈਲਸ਼ੀਅਮ ਯੁਕਤ ਹੋਵੇ। ਭੋਜਨ ਵਿੱਚ ਜਿਆਦਾ ਚਿਪਕਣ ਵਾਲੀਆਂ ਅਤੇ ਮਿਠੀਆਂ ਚੀਜਾਂ ਦੀ ਵਰਤੋ ਨਹੀਂ ਕਰਨੀ ਚਾਹੀਦੀ। ਭੋਜਨ ਕਰਨ ਤੋ ਬਾਅਦ ਦੰਦਾਂ ਨੂੰ ਚੰਗੀ ਤਰਾਂ ਸਾਫ ਕਰਨਾ ਚਾਹੀਦਾ ਹੈ। ਦਿਨ ਵਿੱਚ ਘਟੋ ਘੱਟ ਦੋ ਵਾਰ ਬਰੱਸ਼ ਕਰਨਾ ਚਾਹੀਦਾ ਹੈ। ਨਿਯਮਤ ਰੂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰ  ਦੀ ਸਲਾਹ  ਜਰੂਰ  ਲਵੋ, ਖਾਸ ਕਰ ਹਰ ਛੇ ਮਹੀਨਿਆ ਬਾਅਦ। ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਵੀ ਜ਼ਰੂਰੀ ਹੈ।
ਡੈਂਟਲ ਸਰਜਨ ਖਿਆਲਾ ਕਲਾਂ, ਡਾ.ਹਰਮਨਦੀਪ ਸਿੰਘ ਅਤੇ ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੰਦਾਂ ਪ੍ਰਤੀ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਅਤੇ ਮੂੰੰਹ ਅਤੇ ਦੰਦਾਂ ਪ੍ਰਤੀ ਜਾਗਰੂਕ ਰਹਿਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਨਵਨੀਤ ਸਿੰਘ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੋਜੂਦ ਸਨ।

About The Author

You may have missed