ਨਹਿਰੂ ਯੂਵਾ ਕੇਂਦਰ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਅਤੇ ਨੇਬਰਹੁੱਡ ਯੂਥ ਪਾਰਲੀਮੈਂਟ ਤਹਿਤ ਜਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ

ਫਾਜ਼ਿਲਕਾ , 6 ਮਾਰਚ | ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੂਵਾ ਕੇਂਦਰ  ਫਾਜਿਲਕਾ/ਫਿਰੋਜਪੁਰ ਵੱਲੋ ਜਿਲ੍ਹਾ ਯੂਥ ਅਫਸਰ ਮੈਡਮ ਮਨੀਸ਼ਾ ਅਤੇ ਸਹਾਇਕ ਲੇਖਾ ਤੇ ਪ੍ਰੋਗਰਾਮ ਅਫਸਰ ਸ. ਮਨਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਵੋਟਰ ਜਾਗਰੂਕਤਾ ਅਭਿਆਨ ਅਤੇ ਨੇਬਰਹੁੱਡ ਯੂਥ ਪਾਰਲੀਮੈਂਟ ਤਹਿਤ ਪ੍ਰੋਗਰਾਮ ਐਮ ਆਰ ਕਾਲਜ ਫਾਜਿਲਕਾ ਵਿਖੇ ਜਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤਹਿਸੀਲਦਾਲ ਫਾਜਿਲਕਾ ਵਿਪਨ ਕੁਮਾਰ ਮੁੱਖ ਮਹਿਮਾਨ ਅਤੇ ਪ੍ਰਿੰਸੀ. ਡਾਕ. ਮਨਜੀਤ ਸਿੰਘ ਵਿਸ਼ੇਸ਼ ਮਹਿਮਾਨ ਰਹੇ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਹਰਵਿੰਦਰ ਸਿੰਘ ਜੈਤੋ ਨੇ ਨਿਭਾਈ।

ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ. ਮਨਜੀਤ ਸਿੰਘ ਭੁੱਲਰ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ।

ਤਹਿਸੀਲਦਾਰ ਵਿਪਨ ਕੁਮਾਰ ਨੇ ਸੰਬੋਧਨ ਕਰਦੇ ਹੋਏ ਵੋਟ ਦੇ ਸਹੀ ਇਸਤੇਮਾਲ ਬਾਰੇ ਅਤੇ ਸਮਾਜ ਵਿਚ ਫੇਲਿਆਂ ਕੁਰੀਤੀਆਂ ਤੋਂ ਬਚ ਕੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪੋਣ ਬਾਰੇ ਵਿਧਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਨਹਿਰੂ ਯੁਵਾ ਕੇਂਦਰ ਦੀ ਅਜਿਹੇ ਪ੍ਰੋਗਰਾਮ ਕਰਾਉਣ ਲਈ ਸ਼ਲਾਘਾ ਕੀਤੀ।

ਇਸ ਮੌਕੇ ਪ੍ਰੋ. ਡਾਕਟਰ ਤਲਵਿੰਦਰ ਸਿੰਘ ਨੇ ਆਪਣੇ ਵਿਚਾਰ ਨਾਲ ਵੋਟ ਦੀ ਮਹੱਤਤਾ ਅਤੇ ਵੋਟ ਦੇ ਇਸਤੇਮਾਲ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਨੌਜਵਾਨਾਂ ਨੂੰ ਖੇਡਾ ਅਤੇ ਵੋਟ ਦੇ ਮਹੱਤਤਾ ਬਾਰੇ ਵਿਧਿਆਰਥੀਆਂ ਨੂੰ ਜਾਣੂ ਕਰਵਾਇਆ।

ਇਸ ਤੋਂ ਬਾਅਦ ਪ੍ਰੋ. ਉਨਿਕਾ, ਪ੍ਰੋ. ਦਿਵਿਆ, ਪ੍ਰੋ. ਮਨਜੀਤ ਕੌਰ, ਪ੍ਰੋ. ਪ੍ਰਦੀਪ ਕੁਮਾਰ, ਪ੍ਰੋ. ਰਿੰਕਲ ਨੇ ਵੋਟ ਦੇ ਅਧਿਕਾਰ, ਲੋਕਤੰਤਰੀ ਗਣਰਾਜ, ਸਪੋਰਟਸ ਇੰਡੀਆ ਬਾਰੇ ਸਭ ਨੂੰ ਜਾਣੂ ਕਰਵਾਇਆ। ਇਸ ਤੋ ਬਾਅਦ ਸ, ਮਨਜੀਤ ਸਿੰਘ ਭੁੱਲਰ ਵੱਲੋ ਦੱਸਿਆ ਗਿਆ ਇਸ ਵੋਟਰ ਜਾਗਰੂਕਤਾ ਮੁਹਿੰਮ ਦੇ ਤਹਿਤ ਹਰ ਗ੍ਰਾਮ ਪੰਚਾਇਤ ਅਤੇ ਕਲੱਬਾਂ, ਕਾਲਜਾਂ, ਵਲੰਟਰੀਆਂ ਦੇ ਸਹਿਯੋਗ ਨਾਲ ਪਿੰਡ ਅਤੇ ਸਹਿਰਾਂ ਵਿੱਚ ਪ੍ਰੋਗਰਾਮ ਕਰਵਾ ਕੇ ਜਾਗਰੂਕਤਾ ਕਰਵਾਈ ਜਾ ਰਹੀ ਹੈ।

 ਇਸ ਪ੍ਰੋਗਰਾਮ ਵਿਚ ਕਰਵਾਏ ਗਏ ਬਹਿਸ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਟੀਮਾਂ ਦੇ ਇੰਚਾਰਜਾਂ ਸੰਗੀਤਾ, ਸੋਨੀਆ, ਪਰਵਿੰਦਰ ਕੌਰ, ਕੰਵਲਦੀਪ ਕੌਰ ਨੂੰ ਤਹਿਸੀਲਦਾਰ ਵਿਪਨ ਕੁਮਾਰ, ਮੈਡਮ ਮਨੀਸ਼ਾ ਜੀ ਅਤੇ ਸ. ਮਨਜੀਤ ਸਿੰਘ ਭੁੱਲਰ ਜੀ ਨੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੇ ਅੰਤ ਵਿੱਚ ਜਿਲ੍ਹਾ ਯੂਥ ਅਫਸਰ ਮੈਡਮ ਮਨੀਸ਼ਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਤਹਿਤ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਸ਼੍ਰੀ ਸੁਨੀਲ ਕੁਮਾਰ (ਰੀਡਰ), ਵਲੰਟੀਅਰ ਹਰਵਿੰਦਰ ਸਿੰਘ ਜੈਤੋ, ਹਰਵਿੰਦਰ ਸਿੰਘ ਸਰਾਵਾਂ, ਗੁਰਜਿੰਦਰ ਸਿੰਘ ਢੁੱਡੀ, ਰਾਮ ਚੰਦਰ, ਸੰਦੀਪ ਕੰਬੋਜ, ਰਾਧੇ ਸ਼ਯਾਮ ਅਤੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜਰ ਸਨ।

About The Author

You may have missed